ਚੰਡੀਗੜ੍ਹ 24 ਜਨਵਰੀ 2022: ਦੱਖਣੀ ਅਫਰੀਕਾ ਨੇ ਕੇਪਟਾਊਨ ‘ਚ ਖੇਡੇ ਗਏ ਆਖਰੀ ਵਨਡੇ ਮੈਚ ‘ਚ ਭਾਰਤ (India) ਨੂੰ ਚਾਰ ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 49.5 ਓਵਰਾਂ ‘ਚ 287 ਦੌੜਾਂ ਬਣਾਈਆਂ।ਇਸਦੇ ਜਵਾਬ ‘ਚ ਟੀਮ ਇੰਡੀਆ 49.2 ਓਵਰਾਂ ‘ਚ 283 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ (South Africa) ਨੇ ਭਾਰਤ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ।
ਮੈਚ ‘ਚ ਇਕ ਸਮੇਂ ਟੀਮ ਇੰਡੀਆ 223 ਦੌੜਾਂ ‘ਤੇ ਸੱਤ ਵਿਕਟਾਂ ਗੁਆ ਚੁੱਕੀ ਸੀ। ਇਸ ਤੋਂ ਬਾਅਦ ਦੀਪਕ ਚਾਹਰ ਨੇ 34 ਗੇਂਦਾਂ ‘ਚ 54 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤੀ ਟੀਮ ਨੂੰ ਮੈਚ ‘ਚ ਵਾਪਸੀ ਦਿਵਾਈ। ਉਸ ਨੇ ਜਸਪ੍ਰੀਤ ਬੁਮਰਾਹ ਨਾਲ 55 ਦੌੜਾਂ ਦੀ ਸਾਂਝੇਦਾਰੀ ਕੀਤੀ। 278 ਦੌੜਾਂ ‘ਤੇ ਉਸ ਦਾ ਵਿਕਟ ਡਿੱਗ ਗਿਆ ਅਤੇ ਟੀਮ ਇੰਡੀਆ ਦੀ ਉਮੀਦ ਵੀ ਖਤਮ ਹੋ ਗਈ। ਭਾਰਤ ਲਈ ਦੀਪਕ ਤੋਂ ਇਲਾਵਾ ਸ਼ਿਖਰ ਧਵਨ ਨੇ 61 ਦੌੜਾਂ ਅਤੇ ਵਿਰਾਟ ਕੋਹਲੀ ਨੇ 65 ਦੌੜਾਂ ਬਣਾਈਆਂ।