Site icon TheUnmute.com

ਦੱਖਣੀ ਅਫਰੀਕਾ ਨੇ ਭਾਰਤ ਨੂੰ ਦੂਜੇ ਵਨਡੇ ਮੈਚ ‘ਚ 7 ਵਿਕਟਾਂ ਨਾਲ ਹਰਾਇਆ

india

ਚੰਡੀਗੜ੍ਹ 21 ਜਨਵਰੀ 2022: ਦੱਖਣੀ ਅਫਰੀਕਾ (South Africa) ਦਾ ਇਹ ਦੌਰਾ ਟੀਮ ਇੰਡੀਆ (India) ਲਈ ਬਹੁਤ ਮਾੜਾ ਸਾਬਤ ਹੋਇਆ ਹੈ। ਟੈਸਟ ਸੀਰੀਜ਼ ਤੋਂ ਬਾਅਦ ਭਾਰਤ (india) ਹੁਣ ਵਨਡੇ ਸੀਰੀਜ਼ ਵੀ ਹਾਰ ਗਿਆ ਹੈ। ਟੀਮ ਇੰਡੀਆ ਨੂੰ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਵਨਡੇ ਮੈਚ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਰਤੀ ਗੇਂਦਬਾਜ਼ੀ ਬੁਰੀ ਤਰ੍ਹਾਂ ਨਾਲ ਅਸਫਲ ਰਹੀ ਅਤੇ ਦੱਖਣੀ ਅਫਰੀਕਾ ਨੇ 288 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ। ਜਵਾਬ ‘ਚ ਅਫਰੀਕੀ ਟੀਮ ਨੇ 48.1 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 288 ਦੌੜਾਂ ਬਣਾਈਆਂ।

ਟੀਮ ਇੰਡੀਆ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ 1-2 ਨਾਲ ਹਾਰ ਗਈ ਸੀ, ਹੁਣ ਭਾਰਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 2-0 ਨਾਲ ਪਿੱਛੇ ਹੈ। ਕੇਐੱਲ ਰਾਹੁਲ ਦੀ ਕਪਤਾਨੀ ‘ਚ ਸ਼ੁਰੂਆਤ ਚੰਗੀ ਨਹੀਂ ਰਹੀ, ਜਦਕਿ ਕੋਚ ਰਾਹੁਲ ਦ੍ਰਾਵਿੜ ਦਾ ਪਹਿਲਾ ਵਿਦੇਸ਼ੀ ਦੌਰਾ ਵੀ ਹਾਰ ਲੈ ਕੇ ਆਇਆ।

Exit mobile version