Site icon TheUnmute.com

Test Series :ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਟੀਮ ਦਾ ਕੀਤਾ ਐਲਾਨ

South Africa announces squad

ਚੰਡੀਗੜ੍ਹ 07 ਦਸੰਬਰ 2021: ਭਾਰਤ – ਦੱਖਣੀ ਅਫਰੀਕਾ ਵਿਚਕਾਰ ਖੇਡੀ ਜਾਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ | ਇਸ ਦੌਰਾਨ ਦੱਖਣੀ ਅਫਰੀਕਾ (india and South Africa) ਨੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ।ਇਸ ਵਿੱਚ 21 ਮੈਂਬਰੀ ਟੀਮ ‘ਚ ਤੇਜ਼ ਗੇਂਦਬਾਜ਼ ਸਿਸੰਡਾ ਮਗਲਾ ਤੇ ਵਿਕਟਕੀਪਰ ਬੱਲੇਬਾਜ਼ ਰੇਆਨ ਰਿਕੇਲਟਨ ਨੂੰ ਨਵੇਂ ਖ਼ਿਡਾਰੀ ਹੋਣਗੇ ਹੈ | ਦੱਖਣੀ ਅਫਰੀਕਾ (South Africa) ਟੀਮ ਦੀ ਕਪਤਾਨੀ ਡੀਨ ਐਲਗਰ ਨੂੰ ਸੋਂਪੀ ਗਈ ਹੈ |ਜਦਕਿ ਟੇਂਬਾ ਬਾਵੁਮਾ ਟੀਮ ਦੇ ਉਪ ਕਪਤਾਨ ਹੋਣਗੇ। ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 26 ਦਸੰਬਰ ਤੋਂ ਸੇਂਚੁਰੀਅਨ ‘ਚ ਖੇਡਿਆ ਜਾਵੇਗਾ।

(india) ਭਾਰਤ ਦੇ ਦੱਖਣੀ ਅਫਰੀਕਾ (South Africa) ਸੀਰੀਜ਼ ਨੂੰ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਮਿਲਣ ਕਾਰਨ ਇਕ ਹਫ਼ਤੇ ਲਈ ਟਾਲ ਦਿੱਤਾ ਗਿਆ ਸੀ। ਪਰ ਬਾਅਦ ‘ ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਦੌਰੇ ਨੂੰ ਛੋਟਾ ਕਰ ਦਿੱਤਾ |ਇਸ ਵਿਚ ਪਹਿਲਾਂ ਟੈਸਟ ਤੇ ਵਨ-ਡੇ ਮੈਚ ਸੀਰੀਜ਼ ਖੇਡੀ ਜਾਵੇਗੀ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟੀਮਾਂ ‘ਚ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਬਾਅਦ ‘ਚ ਖੇਡੀ ਜਾਵੇਗੀ|

ਦੱਖਣੀ ਅਫ਼ਰੀਕਾ ਦੁਆਰਾ ਐਲਾਨੀ ਟੀਮ ‘ਚ ਡੀਨ ਐਲਗਰ (ਕਪਤਾਨ), ਟੇਂਬਾ ਬਾਵੁਮਾ (ਉਪ-ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਕੈਗਿਸੋ ਰਬਾਡਾ, ਸਰੇਲ ਇਰਵੀ, ਬਿਊਰੇਨ ਹੇਂਡ੍ਰਿਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡੇਨ ਮਾਰਕਰਾਮ, ਵੀਆਨ ਮੁਲਡਰ, ਐਨਰਿਕ ਨਾਰਕੀਆ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸੇਂ, ਕਾਈਲ ਵੇਰੇਨ, ਮਾਰਕੋ ਜੇਨਸਨ, ਗਲੇਨਟਨ ਸਟੁਰਮੈਨ, ਪ੍ਰੇਨੇਲਨ ਸੁਬ੍ਰਯ, ਸਿਸਾਂਡਾ ਮਗਲਾ, ਰੇਆਨ ਰਿਕੇਲਟਨ, ਡੁਸਾਨੇ ਓਲੀਵਰ।

Exit mobile version