July 2, 2024 10:17 pm
ਮਾਲਵਿਕਾ ਸੂਦ

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਪਾਰਟੀ ਵਿੱਚ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ, 9 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ, ਜਿਸ ਦੇ ਨਾਲ ਚੋਣ ਜ਼ਾਬਤਾ ਵੀ ਲੱਗਾ ਚੁੱਕਾ ਹੈ, ਪਰ ਅਜੇ ਕਾਂਗਰਸ ਪਾਰਟੀ ਨੇ ਆਪਣੇ ਕਿਸੇ ਵੀ ਉਮੀਦਵਾਰ ਦੀ ਸੂਚੀ ਜਾਰੀ ਨਹੀਂ ਕੀਤੀ | ਜਿਸ ਤੋਂ ਬਾਅਦ ਅੱਜ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ’ਚ ਸ਼ਾਮਲ ਹੋਣਗੇ ,ਜਲਦ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ, ਮਾਲਵਿਕਾ ਸੂਦ ਨੇ ਖ਼ੁਦ ਕਾਂਗਰਸ ਦੀ ਮੈਂਬਰਸ਼ਿਪ ਦੀ ਪੁਸ਼ਟੀ ਕੀਤੀ ਹੈ |