July 2, 2024 9:32 pm
sonu-navjot

ਸੋਨੂੰ ਸੂਦ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਤਾਰੀਫ ਕਰਦਿਆਂ ਕਹੀ ਇਹ ਗੱਲ

ਚੰਡੀਗੜ੍ਹ 18 ਨਵੰਬਰ 2021 : ਅਦਾਕਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਸ਼ਹੂਰ ਸੋਨੂੰ ਸੂਦ ਨੇ ਕਿਹਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕਾਂ ਅਤੇ ਆਗੂਆਂ ਦੀਆਂ ਪਾਰਟੀ ਟਿਕਟਾਂ ਕੱਟਣ ਦਾ ਬਿਆਨ ਪੂਰੀ ਤਰ੍ਹਾਂ ਸਹੀ ਹੈ। ਸਮਾਜ ਲਈ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ ਯੋਗ ਵਿਅਕਤੀਆਂ ਨੂੰ ਹੀ ਪਾਰਟੀ ਟਿਕਟਾਂ ਦਿੱਤੀਆਂ ਜਾਣ। ਕਿਸੇ ਵੀ ਸਿਆਸੀ ਪਾਰਟੀ ਨੂੰ ਪਛਾੜਨ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਮੁੜ ਦੁਹਰਾਇਆ ਕਿ ਉਹ ਸਿਹਤ ਅਤੇ ਸਿੱਖਿਆ ਦੇ ਮਾਮਲੇ ‘ਤੇ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਨ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਲੋਕ ਹਨ।
ਅਭਿਨੇਤਾ ਸੋਨੂੰ ਸੂਦ ਦਾ ਕਹਿਣਾ ਹੈ ਕਿ ਭਾਵੇਂ ਉਸ ਨੇ ਆਪਣੇ ਪਰਿਵਾਰ ਨੂੰ ਸੰਨੀ ਦਿਓਲ ਦੇ ਨਾਲ ਜੋੜਦੇ ਟ੍ਰੋਲ ਕੀਤਾ ਜਾ ਰਿਹਾ ਹੈ ਉਹ ਹਾਲੇ ਤੱਕ ਉਨ੍ਹਾਂ ਨੇ ਦੇਖੇ ਨਹੀਂ ਹਨ , ਪਰ ਉਨ੍ਹਾਂ ਦਾ ਘਰ ਹਰ ਲੋੜਵੰਦ ਲਈ 24 ਘੰਟੇ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਇੱਥੋਂ ਦੀ ਮਿੱਟੀ ਨਾਲ ਹਮੇਸ਼ਾ ਜੁੜਿਆ ਰਹੇਗਾ। ਇਸ ਮੌਕੇ ‘ਤੇ ਉਨ੍ਹਾਂ ਨਾਲ ਮਾਲਵਿਕਾ ਸੂਦ ਸੱਚਰ, ਗੌਤਮ ਸੱਚਰ, ਜਗਦੀਪ ਸਿੰਘ ਬਰਾੜ ਦੱਧਾਹੂਰ, ਵਿਕਾਸ ਗੁਪਤਾ ਆਦਿ ਹਾਜ਼ਰ ਸਨ।