Mallikarjun Kharge

ਸੋਨੀਆ ਗਾਂਧੀ ਨੇ ਮਲਿਕਾਅਰਜੁਨ ਖੜਗੇ ਨੂੰ ਸੌਂਪੀ ਕਾਂਗਰਸ ਦੀ ਕਮਾਨ, ਕਿਹਾ ਮੇਰੇ ਸਿਰ ਤੋਂ ਬੋਝ ਲਾਹ ਦਿੱਤਾ

ਚੰਡੀਗ੍ਹੜ 26 ਅਕਤੂਬਰ 2022: ਸੋਨੀਆ ਗਾਂਧੀ ਨੇ ਅੱਜ ਰਸਮੀ ਤੌਰ ‘ਤੇ ਮਲਿਕਾਅਰਜੁਨ ਖੜਗੇ (Mallikarjun Kharge) ਨੂੰ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪ ਦਿੱਤੀ ਹੈ । ਮਲਿਕਾਅਰਜੁਨ ਖੜਗੇ ਨੇ ਕਾਂਗਰਸ ਹੈੱਡਕੁਆਰਟਰ ਪਹੁੰਚ ਕੇ ਪ੍ਰਧਾਨ ਦਾ ਅਹੁਦਾ ਵੀ ਸੰਭਾਲ ਲਿਆ ਹੈ । ਇਸ ਦੌਰਾਨ ਕਰਵਾਏ ਗਏ ਸਮਾਗਮ ਵਿੱਚ ਸੋਨੀਆ ਗਾਂਧੀ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਇਹ ਵੱਡੀ ਗੱਲ ਹੈ ਕਿ ਪਾਰਟੀ ਨੇ ਇੱਕ ਕਮਜ਼ੋਰ ਪਰਿਵਾਰ ਤੋਂ ਆਉਣ ਵਾਲਾ ਕਾਂਗਰਸ ਆਗੂ ਚੁਣਿਆ ਹੈ। ਖੜਗੇ ਆਪਣੀ ਮਿਹਨਤ ਅਤੇ ਲਗਨ ਨਾਲ ਇੱਥੇ ਤੱਕ ਪਹੁੰਚੇ ਹਨ |

ਸੋਨੀਆ ਗਾਂਧੀ (Sonia Gandhi) ਨੇ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਹਿਲਾਂ ਨਾਲੋਂ ਜ਼ਿਆਦਾ ਮੌਜੂਦ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਨਵਾਂ ਪ੍ਰਧਾਨ ਲੋਕਤੰਤਰੀ ਢੰਗ ਨਾਲ ਚੁਣਿਆ ਹੈ। ਮੈਨੂੰ ਯਕੀਨ ਹੈ ਕਿ ਇਸ ਤਰ੍ਹਾਂ ਕਾਂਗਰਸ ਦੇ ਸਾਰੇ ਆਗੂ ਅਜਿਹੀ ਤਾਕਤ ਬਣ ਜਾਣਗੇ ਜੋ ਦੇਸ਼ ਦੀਆਂ ਸਮੱਸਿਆਵਾਂ ਦਾ ਸਫ਼ਲਤਾਪੂਰਵਕ ਸਾਹਮਣਾ ਕਰ ਸਕਣਗੇ। ਕਾਂਗਰਸ ਸਾਹਮਣੇ ਵੱਡੀਆਂ ਮੁਸ਼ਕਲਾਂ ਆਈਆਂ ਹਨ, ਪਰ ਕਾਂਗਰਸ ਨੇ ਕਦੇ ਹਾਰ ਨਹੀਂ ਮੰਨੀ।

ਉਸ ਨੇ ਕਿਹਾ ਅੱਜ ਮੇਰੇ ਸਿਰ ਤੋਂ ਬੋਝ ਲਾਹ ਦਿੱਤਾ ਹੈ | ਅੱਜ ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ। ਇਸ ਮੌਕੇ ਰਾਹੁਲ ਗਾਂਧੀ, ਸੋਨੀਆ ਗਾਂਧੀ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ। ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਆਪਣੇ ਪਹਿਲੇ ਭਾਸ਼ਣ ‘ਚ ਮਲਿਕਾਅਰਜੁਨ ਖੜਗੇ ਨੇ ਕਿਹਾ, ”ਮੇਰੇ ਲਈ ਇਹ ਬਹੁਤ ਭਾਵੁਕ ਪਲ ਹੈ ਕਿ ਇਕ ਆਮ ਵਰਕਰ, ਮਜ਼ਦੂਰ ਦੇ ਪੁੱਤਰ ਨੂੰ ਕਾਂਗਰਸ ਪ੍ਰਧਾਨ ਚੁਣਿਆ ਗਿਆ ਹੈ ।

ਉਨ੍ਹਾਂ ਕਿਹਾ ਕਿ ਬਲਾਕ ਪ੍ਰਧਾਨ ਵਜੋਂ ਸ਼ੁਰੂ ਹੋਏ ਮੇਰੇ ਸਫ਼ਰ ਨੂੰ ਤੁਸੀਂ ਸਾਰੇ ਇਸ ਮੁਕਾਮ ਤੱਕ ਲੈ ਕੇ ਗਏ ਹੋ। ਇਸ ਲਈ ਸਭ ਦਾ ਧੰਨਵਾਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਅੰਬੇਡਕਰ ਦੁਆਰਾ ਬਣਾਏ ਸੰਵਿਧਾਨ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।

Scroll to Top