ਅੰਮ੍ਰਿਤਸਰ 12 ਸਤੰਬਰ 2022: ਭਾਜਪਾ ਨੇਤਾ ਅਤੇ ਮਸ਼ਹੂਰ ਟਿਕ ਟਾਕ ਸਟਾਰ ਸੋਨਾਲੀ ਫੋਗਾਟ (Sonali Phogat) ਦੀ ਮੌਤ ਦੀ ਜਾਂਚ ਹੁਣ ਸੀਬੀਆਈ (CBI) ਨੂੰ ਸੌਂਪੀ ਜਾਵੇਗੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਮੰਗ ਤੋਂ ਬਾਅਦ ਖਾਸ ਕਰਕੇ ਸੋਨਾਲੀ ਦੀ ਬੇਟੀ ਦੀ ਮੰਗ ਨੂੰ ਦੇਖਦੇ ਹੋਏ ਅਸੀਂ ਇਹ ਜਾਂਚ ਸੀਬੀਆਈ ਨੂੰ ਸੌਂਪ ਰਹੇ ਹਾਂ। ਮੈਂ ਅੱਜ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਇਹ ਮੰਗ ਕਰਾਂਗਾ।
ਜਿਕਰਯੋਗ ਹੈ ਕਿ ਹਰਿਆਣਾ ਦੇ ਹਿਸਾਰ ‘ਚ ਸਰਵਜਾਤੀ ਸਰਵਖਾਪ ਮਹਾਪੰਚਾਇਤ ‘ਚ ਖਾਪ ਨੁਮਾਇੰਦਿਆਂ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਸੋਨਾਲੀ ਕਤਲ ਕਾਂਡ ਦੀ ਜਾਂਚ 23 ਸਤੰਬਰ ਤੱਕ ਸੀਬੀਆਈ ਨੂੰ ਨਾ ਸੌਂਪੀ ਗਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਖਾਪ ਨੁਮਾਇੰਦਿਆਂ ਦੀ ਮੰਗ ‘ਤੇ ਪੁਲਿਸ ਸੁਪਰਡੈਂਟ ਲੋਕੇਂਦਰ ਸਿੰਘ ਨੇ ਸੋਨਾਲੀ ਫੋਗਾਟ(Sonali Phogat) ਦੀ ਧੀ ਯਸ਼ੋਧਰਾ ਦੀ ਸੁਰੱਖਿਆ ਲਈ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਸੀ।