Site icon TheUnmute.com

ਪੈਟਰੋਲ ਪੰਪ ਲੁੱਟ ਮਾਮਲੇ ‘ਚ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਪੁੱਤਰ ਗ੍ਰਿਫਤਾਰ

Sukhminderpal Singh Grewal

ਚੰਡੀਗੜ੍ਹ 18 ਨਵੰਬਰ 2022: ਲੁਧਿਆਣਾ ਪੁਲਿਸ ਵੱਲੋਂ ਭਾਜਪਾ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ (Sukhminderpal Singh Grewal) ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈਰਾਜ ਸਿੰਘ ਅਤੇ ਉਸ ਦੇ ਸਾਥੀ ਅੰਮ੍ਰਿਤਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਲੁਧਿਆਣਾ ਦੇ ਇੱਕ ਪੈਟਰੋਲ ਪੰਪ ਦੀ ਲੁੱਟ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਮਿਲ ਕੇ ਹੌਂਡਾ ਸਿਟੀ ਕਾਰ ਦੀ ਨੰਬਰ ਪਲੇਟ ਲਾਹ ਦਿੱਤੀ, ਫਿਰ ਪੈਟਰੋਲ ਪੰਪ ਲੁੱਟ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਏਟੀਐਮ ਵਿਚ ਪਿਸਤੌਲ ਨਾਲ ਦੇਖਿਆ ਗਿਆ | ਪੁਲਿਸ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਸੀਸੀਟੀਵੀ ਫੁਟੇਜ ਵਿੱਚ ਅਣਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ। ਪੁਲਿਸ ਨੇ FIR ਨੰਬਰ 240/22 ਅਧੀਨ 380, 511 IPC ਅਤੇ 25, 27 ਅਸਲਾ ਐਕਟ ਮਾਮਲਾ ਦਰਜ ਕਰ ਲਿਆ ਹੈ |

ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਸੁਖਮਿੰਦਰ ਪਾਲ ਸਿੰਘ ਨੇ ਕਿਹਾ ਕਿ ਮੈਂ ਨਾ ਤਾਂ ਜਿਉਂਦਿਆਂ ‘ਚੋਂ ਹਾਂ ਅਤੇ ਨਾ ਹੀ ਮੁਰਦਿਆਂ ‘ਚੋਂ ਹਾਂ। ਪੰਜਾਬ ਪੁਲਿਸ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਦੋਸ਼ੀ ਦਾ ਬਚਾਅ ਨਹੀਂ ਕਰਾਂਗਾ। ਉਦੈਰਾਜ ਸਿੰਘ ਨੂੰ ਉਸ ਦੀ ਮਾਤਾ ਜਸਵੀਰ ਕੌਰ ਲਾਡ-ਪਿਆਰ ਨੇ ਵਿਗਾੜ ਦਿੱਤਾ ਸੀ। ਉਸ ਦੀਆਂ ਹਰਕਤਾਂ ਨੂੰ ਦੇਖਦਿਆਂ ਮੈਂ ਉਸ ਨੂੰ 3 ਫਰਵਰੀ 2015 ਨੂੰ ਘਰੋਂ ਕੱਢ ਦਿੱਤਾ ਸੀ। ਮੈਂ ਲੰਬੇ ਸਮੇਂ ਤੋਂ ਉਸ ਤੋਂ ਵੱਖ ਰਹਿ ਰਿਹਾ ਹਾਂ। ਮੈਂ ਹੋਰ ਮਾਵਾਂ ਨੂੰ ਕਹਾਂਗਾ ਕਿ ਆਪਣੇ ਮੁੰਡਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ, ਪਿਤਾ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੇ। ਲੋਕ ਮੇਰੀ ਸਾਦੀ ਜ਼ਿੰਦਗੀ ਬਾਰੇ ਸਭ ਜਾਣਦੇ ਹਨ। ਮਾਂ-ਪੁੱਤ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ ਅਤੇ ਸਾਡੇ ਪਰਿਵਾਰ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Exit mobile version