Site icon TheUnmute.com

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੁਝ ਨੌਜਵਾਨਾਂ ਦਾ ਹੋਇਆ ਝ.ਗ.ੜਾ

8 ਨਵੰਬਰ 2024: ਅੰਮ੍ਰਿਤਸਰ (amritsar) ਥਾਣਾ ਡੀ ਡਵੀਜ਼ਨ ਦੇ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਦੇਖਣ ਨੂੰ ਮਿਲਿਆ, ਇਸ ਦੌਰਾਨ ਰਸਤੇ ਚੋਂ ਜਾ ਰਹੇ ਏਸੀਪੀ ਸੈਂਟਰਲ ਜਸਪਾਲ ਸਿੰਘ (ACP Central Jaspal Singh) ਨੇ ਦੇਖ ਕੇ ਜਦੋਂ ਰੋਕ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਤਲਾਸ਼ੀ ਲਈ ਤਾਂ ਇਕ ਨੌਜਵਾਨ ਕੋਲੋਂ ਪਿਸਤੋਲ ਬਰਾਮਦ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਧਿਰਾਂ ਨੂੰ ਥਾਣਾ ਡੀ ਡਿਵੀਜ਼ਨ ਵਿਖੇ ਲਿਆਂਦਾ ਜਿੱਥੇ ਕਿ ਦੋਵਾਂ ਧਿਰਾਂ ਦੀ ਆਪਸ ਵਿੱਚ ਖੂਬ ਬਹਿਸਬਾਜੀ ਹੁੰਦੀ ਹੈ|

ਨੌਜਵਾਨਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਖਰੀਦਣ ਨੂੰ ਲੈ ਕੇ ਪੈਸੇ ਦਾ ਲੈਣ ਦੇਣ ਸੀ ਅਤੇ ਜਿਸ ਕਰਕੇ ਇਹ ਹੰਗਾਮਾ ਹੋਇਆ ਹੈ ਅਤੇ ਇਸ ਦੌਰਾਨ ਇੱਕ ਨੌਜਵਾਨ ਵੱਲੋਂ ਗੋਲੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ|

ਦੂਜੇ ਪਾਸੇ ਇਸ ਮਾਮਲੇ ਵਿੱਚ ਲਗਾਤਾਰ ਹੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਜਾ ਰਿਹਾ ਹੈ, ਉਥੇ ਹੀ ਪੁਲਿਸ ਅਧਿਕਾਰੀਆਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਤੇ ਉਸ ਤੋਂ ਬਾਅਦ ਹੀ ਕੋਈ ਆਪਣਾ ਬਿਆਨ ਮੀਡੀਆ ਨੂੰ ਦੇਣਗੇ|

Exit mobile version