Rupnagar

ਸਮਾਜ ਸੇਵੀ ਲੋਕਾਂ ਵੱਲੋਂ ਇਕੱਠੇ ਹੋ ਕੇ ਇੱਕ ਜ਼ਰੂਰਤਮੰਦ ਪਰਿਵਾਰ ਦਾ ਮਕਾਨ ਬਣਾ ਕੇ ਦੇਣ ਦਾ ਬੀੜਾ ਚੁੱਕਿਆ

ਰੂਪਨਗਰ 25 ਅਗਸਤ 2022: ਅੱਜ ਰੂਪਨਗਰ (Rupnagar) ਜ਼ਿਲ੍ਹੇ ਦੇ ਪਿੰਡ ਰੰਗੀਲਪੁਰ ਵਿਚ ਸਮਾਜ ਸੇਵੀ ਲੋਕਾਂ ਵੱਲੋਂ ਇਕੱਠੇ ਹੋ ਕੇ ਇੱਕ ਜ਼ਰੂਰਤਮੰਦ ਪਰਿਵਾਰ ਦਾ ਮਕਾਨ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ ਹੈ | ਪਿੰਡ ਰੰਗੀਲਪੁਰ ਦੇ ਸਵ. ਭਗਵਾਨ ਦਾਸ ਦੀ ਪਤਨੀ ਪਰਮਜੀਤ ਸ਼ਰਮਾ ਪਰਿਵਾਰ ਨਾਲ ਗ਼ੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅਤੇ ਉਨ੍ਹਾਂ ਕੋਲ ਆਪਣਾ ਕੋਈ ਮਕਾਨ ਵੀ ਨਹੀਂ ਹੈ ਜੋ ਮਕਾਨ ਉਨ੍ਹਾਂ ਦੇ ਪਤੀ ਵੱਲੋਂ ਮੌਤ ਤੋਂ ਪਹਿਲਾਂ ਬਣਵਾਇਆ ਸੀ ਅਤੇ ਉਹ ਸਿਰੇ ਨਹੀਂ ਚੜ੍ਹਿਆ।

ਉਸ ਦੀਆਂ ਤਾਕੀਆਂ ,ਦਰਵਾਜ਼ੇ ਵੀ ਚੋਰ ਉਤਾਰ ਕੇ ਲੈ ਗਏ ਅਤੇ ਅੱਜ ਉਹ ਖੰਡਰ ਬਣਿਆ ਹੋਇਆ ਹੈ।ਸਵਰਗੀ ਭਗਵਾਨ ਦਾਸ ਦੀ ਪਤਨੀ ਆਪਣੇ ਦੋ ਬੱਚਿਆਂ ਇਕ ਨੌਜਵਾਨ ਮੰਦ-ਬੁੱਧੀ ਬੇਟਾ ਅਤੇ ਇੱਕ ਨੌਜਵਾਨ ਬੇਟੀ ਨਾਲ ਇਕ ਬਹੁਤ ਹੀ ਖਸਤਾ ਹਾਲ ਮਕਾਨ ਵਿੱਚ ਰੰਗੀਲਪੁਰ ਵਿੱਚ ਕਿਰਾਏ ਤੇ ਰਹਿ ਰਹੇ ਹਨ।

ਪਿੰਡ ਦੇ ਕੁਛ ਸਮਾਜਸੇਵੀ ਲੋਕਾਂ ਵੱਲੋਂ ਇਸ ਪਰਿਵਾਰ ਨੂੰ ਵਧੀਆ ਮਕਾਨ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ ਹੈ ਤੇ ਅੱਜ ਇਸ ਪਰਿਵਾਰ ਦੇ ਮਕਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਅਤੇ ਹੋਰ ਵੀ ਕਈ ਸਮਾਜ ਸੇਵੀ ਲੋਕ ਮਕਾਨ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਏ ਅਤੇ ਅੱਜ ਇਸ ਮਕਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ | ਰਵਿੰਦਰ ਸਿੰਘ ਵਜੀਦਪੁਰ ਨੇ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਅਤੇ ਇਲਾਕੇ ਵਿਚ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਆਰਥਿਕ ਤੰਗੀ ਨਾਲ ਜੂਝ ਰਹੇ ਹਨ ਅਤੇ ਅਜਿਹੇ ਪਰਿਵਾਰਾਂ ਦੇ ਸਿਰ ਤੇ ਛੱਤ ਜ਼ਰੂਰ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹੋਰ ਵੀ ਕੋਈ ਸਾਥੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ।

Scroll to Top