ICC Women's Cricketer of the Year

ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ICC ਵਲੋਂ ਮਿਲਿਆ ਵੱਡਾ ਸਨਮਾਨ

ਚੰਡੀਗ੍ਹੜ 24 ਜਨਵਰੀ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਸਮ੍ਰਿਤੀ ਮੰਧਾਨਾ ਨੂੰ ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਆਪਣੇ ਕਰੀਅਰ ਵਿੱਚ ਦੂਜੀ ਵਾਰ ਸਮ੍ਰਿਤੀ (Smriti Mandhana) ਨੂੰ ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਨਮਾਨ 2018 ‘ਚ ਮਿਲ ਚੁਕਾ ਹੈ । ਇਸ ਵਾਰ ਪੁਰਸ਼ ਵਰਗ ਨੇ ਕਾਫੀ ਨਿਰਾਸ਼ ਕੀਤਾ ਹੈ ਹੈ | ਇਸ ਸਾਲ ਕੋਈ ਵੀ ਭਾਰਤੀ ਖਿਡਾਰੀ ਕਿਸੇ ਵੀ ਫਾਰਮੈਟ ਵਿੱਚ ਇਹ ਐਵਾਰਡ ਨਹੀਂ ਜਿੱਤ ਸਕਿਆ। ਭਾਰਤ ਦਾ ਕੋਈ ਵੀ ਖਿਡਾਰੀ ਵਨਡੇ ਅਤੇ ਟੀ-20 ਟੀਮ ਵਿੱਚ ਵੀ ਜਗ੍ਹਾ ਨਹੀਂ ਬਣਾ ਸਕਿਆ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਨੇ ਪਿਛਲੇ ਸਾਲ 22 ਅੰਤਰਰਾਸ਼ਟਰੀ ਮੈਚਾਂ ਵਿੱਚ 38.86 ਦੀ ਔਸਤ ਨਾਲ 855 ਦੌੜਾਂ ਬਣਾਈਆਂ ਸਨ। ਉਸ ਨੇ ਪਿਛਲੇ ਸਾਲ 1 ਸੈਂਕੜਾ ਅਤੇ 5 ਅਰਧ ਸੈਂਕੜੇ ਵੀ ਲਗਾਏ ਸਨ। ਪਿਛਲਾ ਸਾਲ ਭਾਰਤੀ ਟੀਮ ਲਈ ਚੰਗਾ ਨਹੀਂ ਰਿਹਾ।ਪੁਰਸ਼ ਵਰਗ ‘ਚ ਭਾਰਤ ਦੱਖਣੀ ਅਫਰੀਕਾ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਹਰ ਚੁੱਕਾ ਹੈ | ਜਿੱਥੇ ਭਾਰਤ ਨੇ ਘਰੇਲੂ ਮੈਦਾਨ ‘ਤੇ 8 ‘ਚੋਂ ਸਿਰਫ 2 ਮੈਚ ਜਿੱਤੇ ਸਨ। ਮੰਧਾਨਾ ਨੇ ਇਨ੍ਹਾਂ ਦੋਵਾਂ ਮੈਚਾਂ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਸਮ੍ਰਿਤੀ ਨੇ ਇਸ ਮੈਚ ‘ਚ ਨਾਬਾਦ 80 ਦੌੜਾਂ ਦੀ ਵੱਡੀ ਪਾਰੀ ਖੇਡੀ |

ਉਸ ਨੇ ਦੂਜੇ ਵਨਡੇ ਵਿੱਚ ਅਜੇਤੂ 80 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ 158 ਦੌੜਾਂ ਦਾ ਪਿੱਛਾ ਕਰਦਿਆਂ ਜਿੱਤ ਲਿਆ ਸੀ। ਇਸ ਜਿੱਤ ਨਾਲ ਭਾਰਤ ਨੇ ਲੜੀ ਬਰਾਬਰ ਕਰ ਲਈ ਹੈ। ਇਸ ਦੇ ਨਾਲ ਹੀ ਅੰਤਿਮ ਟੀ-20 ‘ਚ ਉਨ੍ਹਾਂ ਨੇ ਅਜੇਤੂ 48 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਇਲਾਵਾ ਮੰਧਾਨਾ ਨੇ ਪਿਛਲੇ ਸਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਇੰਗਲੈਂਡ ਦੌਰੇ ‘ਤੇ ਵੀ ਚੰਗੀ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਬ੍ਰਿਸਟਲ ‘ਚ ਹੋਏ ਇਕਲੌਤੇ ਟੈਸਟ ਦੀ ਪਹਿਲੀ ਪਾਰੀ ‘ਚ 78 ਦੌੜਾਂ ਬਣਾਈਆਂ ਸਨ। ਇਹ ਮੈਚ ਡਰਾਅ ਰਿਹਾ।

ਇਸ ਦੌਰੇ ‘ਤੇ ਭਾਰਤ ਨੇ 3 ਵਨਡੇ ਮੈਚਾਂ ਦੀ ਸੀਰੀਜ਼ ਵੀ ਖੇਡੀ, ਜਿਸ ‘ਚ ਉਸ ਨੂੰ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇਸ ਸੀਰੀਜ਼ ਦੇ ਆਖਰੀ ਵਨਡੇ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਉਸ ਵਿੱਚ ਵੀ ਮੰਧਾਨਾ ਨੇ 49 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਭਾਰਤ ਨੂੰ ਦੌਰੇ ‘ਤੇ 3 ਟੀ-20 ਸੀਰੀਜ਼ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿੱਚ ਵੀ ਮੰਧਾਨਾ ਦਾ ਬੱਲਾ ਗਰਜ ਰਿਹਾ ਸੀ ਅਤੇ ਉਸਨੇ ਇੱਕ ਮੈਚ ਵਿੱਚ 70 ਦੌੜਾਂ ਬਣਾਈਆਂ ਸਨ।

Scroll to Top