Site icon TheUnmute.com

ਨਿਊਜੀਲੈਂਡ ਖ਼ਿਲਾਫ਼ ਪਹਿਲੇ ਵਨਡੇ ਮੈਚ ‘ਚੋ ਬਾਹਰ ਹੋ ਸਕਦੀ ਹੈ ਸਮ੍ਰਿਤੀ ਮੰਧਾਨਾ

ਸਮ੍ਰਿਤੀ ਮੰਧਾਨਾ

ਚੰਡੀਗ੍ਹੜ 10 ਫਰਵਰੀ 2022: ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੋ ਹੋਰ ਖਿਡਾਰੀਆਂ ਦੇ ਨਾਲ ਅਜੇ ਵੀ ਕ੍ਰਾਈਸਟਚਰਚ ‘ਚ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਰੱਖਿਆ ਗਿਆ ਹੈ | ਇਸਦੇ ਨਾਲ ਹੀ ਟੀ-20 ਮੈਚ ਤੋਂ ਬਾਹਰ ਸੀ | ਉਨ੍ਹਾਂ ਦਾ ਹੁਣ ਨਿਊਜੀਲੈਂਡ ਨਾਲ ਪਹਿਲੇ ਵਨਡੇ ‘ਚ ਖੇਡਣਾ ਅਸੰਭਵ ਲੱਗ ਰਿਹਾ ਹੈ । ਸਮ੍ਰਿਤੀ ਮੰਧਾਨਾ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੇਘਨਾ ਸਿੰਘ ਅਤੇ ਰੇਣੁਕਾ ਸਿੰਘ ਵੀ MIQ ‘ਚ ਹਨ। ਇਸ ਬਾਰੇ ਪੂਰਨ ਜਾਣਕਾਰੀ ਨਹੀਂ ਕਿ ਉਨ੍ਹਾਂ ਦੀ ਕੁਆਰੰਟੀਨ ਦੀ ਮਿਆਦ ਕਿਉਂ ਵਧਾਈ ਗਈ ਹੈ। ਜਿਕਰਯੋਗ ਹੈ ਕਿ ਪਹਿਲਾ ਵਨਡੇ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

Exit mobile version