ਚੰਡੀਗੜ੍ਹ, 9 ਅਗਸਤ 2023: ਲੋਕ ਸਭਾ ਵਿੱਚ ਦੂਜੇ ਦਿਨ ਵੀ ਬੇਭਰੋਸਗੀ ਮਤੇ ‘ਤੇ ਚਰਚਾ ਹੋਈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਦੀ ਮੈਂਬਰਸ਼ਿਪ ਬਹਾਲੀ ਤੋਂ ਬਾਅਦ ਪਹਿਲੀ ਵਾਰ ਭਾਸ਼ਣ ਦਿੱਤਾ। ਰਾਹੁਲ ਗਾਂਧੀ ਨੇ ਮਣੀਪੁਰ ਮੁੱਦੇ ‘ਤੇ ਭਾਜਪਾ ਸਰਕਾਰ ‘ਤੇ ਕਈ ਦੋਸ਼ ਲਾਏ | ਰਾਹੁਲ ਦੇ ਭਾਸ਼ਣ ਤੋਂ ਬਾਅਦ ਬਹਿਸ ਵਿੱਚ ਸਮ੍ਰਿਤੀ ਇਰਾਨੀ (Smriti Irani) ਨੇ ਹਿੱਸਾ ਲਿਆ। ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਤਿੱਖਾ ਹਮਲਾ ਕੀਤਾ।
ਸਮ੍ਰਿਤੀ ਇਰਾਨੀ ਨੇ ਆਪਣੇ ਹੀ ਅੰਦਾਜ਼ ‘ਚ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਸਮ੍ਰਿਤੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਮਾਤਾ ਨੂੰ ਮਾਰਨ ਦੀ ਗੱਲ ਹੋਈ ਹੈ। ਸਦਨ ਵਿੱਚ ਭਾਰਤ ਮਾਤਾ ਨੂੰ ਮਾਰਨ ਦੀ ਚਰਚਾ ਹੁੰਦੀ ਰਹੀ ਅਤੇ ਕਾਂਗਰਸ ਤਾੜੀਆਂ ਮਾਰਦੀ ਰਹੀ। ਮਣੀਪੁਰ ਵੰਡਿਆ ਨਹੀਂ ਗਿਆ ਸਗੋਂ ਮੇਰੇ ਦੇਸ਼ ਦਾ ਅਨਿੱਖੜਵਾਂ ਹਿੱਸਾ ਹੈ । ਭਾਰਤ ਮਾਤਾ ਨੂੰ ਮਾਰਨ ਦੀ ਗੱਲ ਕਰਨ ਵਾਲੇ ਕਦੇ ਵੀ ਮੇਜ਼ ‘ਤੇ ਥਾਪੀ ਨਹੀਂ ਮਾਰਦੇ | ਭਾਰਤ ਮਾਤਾ ਦੇ ਕਤਲ ਲਈ ਕਾਂਗਰਸੀਆਂ ਨੇ ਬੈਠ ਕੇ ਟੇਬਲ ਥਪਥਪਾਇਆ ਹੈ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਕਸ਼ਮੀਰੀ ਪੰਡਤਾਂ ਦਾ ਮੁੱਦਾ ਭੁੱਲ ਗਿਆ ਹੈ | ਕਾਂਗਰਸ ਸਿੱਖਾਂ ਦੀ ਹੱਤਿਆਰੀ ਹੈ |
ਸਮ੍ਰਿਤੀ ਇਰਾਨੀ (Smriti Irani) ਨੇ ਇਹ ਵੀ ਕਿਹਾ ਕਿ ਤਾਮਿਲਨਾਡੂ ‘ਚ ਕਾਂਗਰਸ ਦੀ ਸਹਿਯੋਗੀ ਪਾਰਟੀ ਦੇ ਆਗੂਆਂ ਨੇ ਕਿਹਾ ਸੀ ਕਿ ਭਾਰਤ ਦਾ ਮਤਲਬ ਉੱਤਰੀ ਭਾਰਤ ਹੈ। ਜੇਕਰ ਰਾਹੁਲ ਗਾਂਧੀ ‘ਚ ਹਿੰਮਤ ਹੈ ਤਾਂ ਆਪਣੇ ਡੀ.ਐੱਮ.ਕੇ. ਦੇ ਸਹਿਯੋਗੀ ਦਾ ਖੰਡਨ ਕਰਨ । ਸਮ੍ਰਿਤੀ ਨੇ ਸਵਾਲ ਕੀਤਾ ਕਿ ਇੱਕ ਕਾਂਗਰਸੀ ਆਗੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਰਦਾ ਹੈ। ਅੱਜ ਤੁਸੀਂ ਇਸਦਾ ਖੰਡਨ ਕਿਉਂ ਨਹੀਂ ਕਰਦੇ?
ਬੁੱਧਵਾਰ ਨੂੰ ਸੰਸਦ ‘ਚ ਬੋਲਦਿਆਂ ਰਾਹੁਲ ਨੇ ਮਣੀਪੁਰ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਸਿੱਧਾ ਹਮਲਾ ਕੀਤਾ। ਰਾਹੁਲ ਨੇ ਕਿਹਾ ਸੀ ਕਿ ਭਾਰਤ ਸਾਡੇ ਲੋਕਾਂ ਦੀ ਆਵਾਜ਼ ਹੈ। ਉਸ ਆਵਾਜ਼ ਦੀ ਮਣੀਪੁਰ ਵਿੱਚ ਕਤਲ ਕਰ ਦਿੱਤਾ ਗਿਆ । ਤੁਸੀਂ ਭਾਰਤ ਮਾਤਾ ਮਣੀਪੁਰ ਨੂੰ ਮਾਰਿਆ ਸੀ। ਤੁਸੀਂ ਦੇਸ਼ ਭਗਤ ਨਹੀਂ, ਦੇਸ਼ਦ੍ਰੋਹੀ ਹੋ। ਇਸੇ ਲਈ ਸਾਡੇ ਪ੍ਰਧਾਨ ਮੰਤਰੀ ਮਣੀਪੁਰ ਨਹੀਂ ਜਾਂਦੇ।