Site icon TheUnmute.com

ਦਿੱਲੀ ਦੇ ਪ੍ਰਦੂਸ਼ਣ ‘ਚ ਮਾਮੂਲੀ ਸੁਧਾਰ, ਬੁੱਧਵਾਰ ਤੋਂ ਖੁੱਲ੍ਹਣਗੇ ਸਕੂਲ ਤੇ ਟਰੱਕਾਂ ਨੂੰ ਵੀ ਮਿਲੇਗੀ ਐਂਟਰੀ

Delhi

ਚੰਡੀਗੜ 07 ਨਵੰਬਰ 2022: ਦਿੱਲੀ (Delhi) ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ GRAP 4 ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜੀਆਰਏਪੀ-3 ਦਿੱਲੀ ਵਿੱਚ ਲਾਗੂ ਹੋਵੇਗਾ। ਦਿੱਲੀ ‘ਚ ਬੁੱਧਵਾਰ ਤੋਂ ਸਕੂਲ ਖੁੱਲ੍ਹਣਗੇ ਅਤੇ ਟਰੱਕਾਂ ਨੂੰ ਵੀ ਐਂਟਰੀ ਦਿੱਤੀ ਜਾਵੇਗੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 9 ਨਵੰਬਰ ਤੋਂ ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ ਖੋਲ੍ਹ ਦਿੱਤੇ ਜਾਣਗੇ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ‘ਤੇ ਲੱਗੀ ਪਾਬੰਦੀ ਨੂੰ ਵੀ ਹਟਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਤੋਂ ਘਰੋਂ ਕੰਮ ਕਰਨ ਦੀਆਂ ਹਦਾਇਤਾਂ ਵਿੱਚ ਸੋਧ ਕਰਕੇ ਦਫ਼ਤਰਾਂ ਵਿੱਚ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਹਾਈਵੇਅ, ਸੜਕਾਂ, ਫਲਾਈਓਵਰ, ਓਵਰਬ੍ਰਿਜ, ਪਾਈਪਲਾਈਨਾਂ ਨਾਲ ਸਬੰਧਤ ਨਿਰਮਾਣ ਕਾਰਜਾਂ ਤੋਂ ਪਾਬੰਦੀ ਹਟਾ ਦਿੱਤੀ ਹੈ |

ਵਾਤਾਵਰਣ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਦਿੱਲੀ (Delhi)  ਦੇ ਅੰਦਰ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਦਿੱਲੀ ਵਿੱਚ ਫੇਜ਼ 4 ਦੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਟਰੱਕਾਂ ਦੇ ਦਾਖਲੇ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਉਸਾਰੀ ਦੇ ਕੰਮ ’ਤੇ ਅਜੇ ਵੀ ਪਾਬੰਦੀ ਰਹੇਗੀ। ਵਾਤਾਵਰਨ ਸੇਵਾ ਤਹਿਤ ਨਵੀਆਂ ਬੱਸਾਂ ਕਿਰਾਏ ‘ਤੇ ਲਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਰੇਲਵੇ ਮੈਟਰੋ ਏਅਰਪੋਰਟ ਬੱਸ ਟਰਮੀਨਲ ਨੈਸ਼ਨਲ ਸਕਿਓਰਿਟੀ ਹਸਪਤਾਲ ਹਲਾਰਹਾਕੇਅਰ ਪਬਲਿਕ ਪ੍ਰੋਜੈਕਟ ਨੂੰ ਛੱਡ ਕੇ ਉਸਾਰੀ ਦੇ ਕੰਮ ਬੰਦ ਰਹਿਣਗੇ । ਦਿੱਲੀ ਨੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਸੂਚਕ ਅੰਕ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਹੈ | ਸਵੇਰੇ 10 ਮਿੰਟ ‘ਤੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 352 ਦਰਜ ਕੀਤਾ ਗਿਆ ਹੈ \

Exit mobile version