ਚੰਡੀਗੜ੍ਹ 05 ਨਵੰਬਰ 2022: (SL vs ENG T20) ਟੀ-20 ਵਿਸ਼ਵ ਕੱਪ ਦਾ 39ਵਾਂ ਮੈਚ ਸ਼ਨੀਵਾਰ ਨੂੰ ਸਿਡਨੀ ‘ਚ ਇੰਗਲੈਂਡ ਅਤੇ ਸ਼੍ਰੀਲੰਕਾ (Sri Lanka) ਵਿਚਾਲੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਸੁਪਰ-12 ‘ਚ ਗਰੁੱਪ-1 ਦਾ ਇਹ ਆਖਰੀ ਮੈਚ ਹੈ। ਸ਼੍ਰੀਲੰਕਾ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ। ਅੱਜ ਜੇਕਰ ਇੰਗਲੈਂਡ (England) ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੈਮੀਫਾਈਨਲ ‘ਚ ਪਹੁੰਚ ਜਾਵੇਗੀ। ਜੇਕਰ ਇੰਗਲੈਂਡ ਹਾਰ ਜਾਂਦੀ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ।
ਜਨਵਰੀ 19, 2025 5:26 ਪੂਃ ਦੁਃ