TheUnmute.com

J&K: ਕੁਲਗਾਮ – ਅਨੰਤਨਾਗ ‘ਚ ਜੈਸ਼-ਏ-ਮੁਹੰਮਦ ਦੇ ਛੇ ਅੱਤਵਾਦੀ ਢੇਰ, ਫੌਜ ਦਾ ਇਕ ਜਵਾਨ ਹੋਇਆ ਸ਼ਹੀਦ

ਚੰਡੀਗੜ੍ਹ 30 ਦਸੰਬਰ 2021: ਜੰਮੂ ਕਸ਼ਮੀਰ ਦੇ ਕੁਲਗਾਮ (Kulgam) ਅਤੇ ਅਨੰਤਨਾਗ (Anantnag) ਜ਼ਿਲ੍ਹਿਆਂ ਵਿੱਚ ਦੋ ਮੁੱਠਭੇੜਾਂ ਵਿੱਚ, ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਸਰਗਨਾ ਸਮੇਤ ਜੈਸ਼-ਏ-ਮੁਹੰਮਦ ਦੇ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਆਈਜੀਪੀ ਕਸ਼ਮੀਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਚਾਰ ਦੀ ਪਛਾਣ ਹੁਣ ਤੱਕ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਅੱਤਵਾਦੀਆਂ ਵਜੋਂ ਹੋਈ ਹੈ। ਬਾਕੀ ਦੋ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।ਅਨੰਤਨਾਗ (Anantnag) ਅਤੇ ਕੁਲਗਾਮ (Kulgam) ਮੁਕਾਬਲੇ ‘ਚ ਅੱਤਵਾਦੀਆਂ ਨੂੰ ਮਾਰਦੇ ਹੋਏ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਉਥੇ ਹੀ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਕੁਲਗਾਮ ‘ਚ ਫੌਜ ਦੇ ਦੋ ਜਵਾਨ ਵੀ ਜ਼ਖਮੀ ਹੋ ਗਏ। ਇਨ੍ਹਾਂ ਕੋਲੋਂ ਇੱਕ ਅਮਰੀਕਨ ਐਮ4 ਅਤੇ ਦੋ ਏਕੇ 47 ਰਾਈਫਲਾਂ ਬਰਾਮਦ ਹੋਈਆਂ ਹਨ। ਅਨੰਤਨਾਗ ‘ਚ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ।

ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸੁਰੱਖਿਆ ਬਲਾਂ ਨੂੰ ਕੁਲਗਾਮ ਜ਼ਿਲੇ ਦੇ ਮਿਰਹਾਮਾ ਇਲਾਕੇ ‘ਚ ਕੁਝ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਘਰ ‘ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰ ਦਿੱਤੀ। ਸੰਜਮ ਵਰਤਦਿਆਂ ਸੁਰੱਖਿਆ ਬਲਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ‘ਚ ਜੈਸ਼ ਦੇ ਪਾਕਿਸਤਾਨੀ ਕਮਾਂਡਰ ਸਮੇਤ 6 ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਕੋਲੋਂ ਇੱਕ ਅਮਰੀਕਨ ਐੱਮ4 ਅਤੇ ਦੋ ਏਕੇ ਸੀਰੀਜ਼ ਦੀਆਂ ਰਾਈਫਲਾਂ ਬਰਾਮਦ ਹੋਈਆਂ ਹਨ। ਲੰਬੇ ਸਮੇਂ ਬਾਅਦ ਜੈਸ਼ ਦੇ ਅੱਤਵਾਦੀ ਕੋਲੋਂ ਐੱਮ-4 ਰਾਈਫਲਾਂ ਮਿਲੀਆਂ ਹਨ।

Exit mobile version