Site icon TheUnmute.com

ਨੇਪਾਲ ‘ਚ ਭੂਚਾਲ ਕਾਰਨ ਛੇ ਨਾਗਰਿਕਾਂ ਦੀ ਮੌਤ, ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ‘ਚ ਵੀ ਤੇਜ਼ ਝਟਕੇ ਕੀਤੇ ਮਹਿਸੂਸ

Nepal

ਚੰਡੀਗੜ੍ਹ 09 ਨਵੰਬਰ 2022: ਨੇਪਾਲ ਵਿੱਚ ਬੀਤੀ ਦੇਰ ਰਾਤ ਜ਼ਬਰਦਸਤ ਭੂਚਾਲ ਆਇਆ, ਭੁਚਾਲ ਕਾਰਨ ਨੇਪਾਲ ਵਿੱਚ ਹੁਣ ਤੱਕ 6 ਨਾਗਰਿਕਾਂ ਦੀ ਮੌਤ ਦੀ ਖ਼ਬਰ ਹੈ | ਇਸਦੇ ਨਾਲ ਹੀ ਭਾਰਤ ਦੀ ਰਾਜਧਾਨੀ ਦਿੱਲੀ-ਐੱਨ.ਸੀ.ਆਰ., ਬਿਹਾਰ, ਯੂ.ਪੀ. ਵਿੱਚ ਵੀ ਮੰਗਲਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਬੁੱਧਵਾਰ ਸਵੇਰੇ ਉੱਤਰਾਖੰਡ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਦੇਰ ਰਾਤ 1:57 ਵਜੇ ਭੂਚਾਲ ਦੇ ਬਹੁਤ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ । ਇਹ ਝਟਕੇ ਦਿੱਲੀ-ਐਨਸੀਆਰ, ਯੂਪੀ ਅਤੇ ਬਿਹਾਰ ਵਿੱਚ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਨੇਪਾਲ ਦੇ ਦੋਤੀ ਜ਼ਿਲੇ ‘ਚ ਭੂਚਾਲ ਤੋਂ ਬਾਅਦ ਦੇਰ ਰਾਤ ਕਰੀਬ 2:12 ‘ਤੇ ਇਕ ਮਕਾਨ ਡਿੱਗਣ ਨਾਲ 6 ਜਣਿਆਂ ਦੀ ਮੌਤ ਹੋ ਗਈ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ 9 ਨਵੰਬਰ ਨੂੰ ਸਵੇਰੇ 6.27 ਵਜੇ 4.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ।ਨੇਪਾਲ ‘ਚ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਭੇਜੀ ਗਈ ਹੈ। 8 ਨਵੰਬਰ ਦੀ ਰਾਤ ਨੂੰ ਕਰੀਬ 1.57 ਵਜੇ ਨੇਪਾਲ, ਮਣੀਪੁਰ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦਿੱਲੀ ‘ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਰਾਤ 1.57 ਵਜੇ ਆਏ ਇਸ ਭੂਚਾਲ ਦਾ ਕੇਂਦਰ ਨੇਪਾਲ ਅਤੇ ਮਨੀਪੁਰ ਸੀ। ਇਸ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦਿੱਲੀ ਐਨਸੀਆਰ ਸਮੇਤ ਕਈ ਇਲਾਕਿਆਂ ਵਿੱਚ ਭੂਚਾਲ ਬਹੁਤ ਜ਼ਬਰਦਸਤ ਸੀ। ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਲੋਕ ਘਰਾਂ ਤੋਂ ਬਾਹਰ ਆ ਗਏ। ਕਈ ਇਲਾਕਿਆਂ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਰਾਤ 3:15 ‘ਤੇ 3.6 ਦੀ ਤੀਬਰਤਾ ਨਾਲ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਤ 1:57 ਤੋਂ ਬਾਅਦ 3:15 ‘ਤੇ ਨੇਪਾਲ ‘ਚ ਫਿਰ ਭੂਚਾਲ ਆਇਆ। ਇਹ 3.6 ਦੀ ਤੀਬਰਤਾ ‘ਤੇ ਮਹਿਸੂਸ ਕੀਤਾ ਗਿਆ।

Exit mobile version