July 5, 2024 2:23 am

SIT ਟੀਮ ਰਾਮ ਰਹੀਮ ਕੋਲੋਂ ਦੋਬਾਰਾ ਕਰੇਗੀ ਪੁੱਛਗਿੱਛ, ਵੱਧ ਸਕਦੀਆਂ ਨੇ ਮੁਸ਼ਕਿਲਾਂ ,

ਚੰਡੀਗੜ੍ਹ 12 ਨਵੰਬਰ 2021 : ਡੇਰਾ ਸੱਚਾ ਸੋਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਅਨੁਸਾਰ ਐੱਸ.ਆਈ.ਟੀ. ਦੀ ਟੀਮ ਰਾਮ ਰਹੀਮ ਤੋਂ ਫਿਰ ਪੁੱਛਗਿੱਛ ਕਰੇਗੀ, ਦਰਅਸਲ ਅੱਜ ਹਾਈ ਕੋਰਟ ਵਿਚ ਰਾਮ ਰਹੀਮ ਕੇਸ ਦੀ ਸੁਣਵਾਈ ਦੌਰਾਨ ਐੱਸ.ਆਈ.ਟੀ. ਨੇ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ। ਟੀਮ ਨੇ ਹਾਈ ਕੋਰਟ ਵਿਚ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਹੈ, ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਦੇ ਸਾਹਮਣੇ ਰਾਮ ਰਹੀਮ ਕੋਲੋਂ ਦੋਬਾਰਾ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ,
ਸਾਲ 2015 ਦੇ ਜੂਨ ਮਹੀਨੇ ਵਿਚ ਪੰਜਾਬ ਦੇ ਬਰਗਾੜੀ ਤੋਂ ਲਗਭਗ 5 ਕਿੱਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਸਥਿਤ ਗੁਰੂਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਵਰੂਪ ਚੋਰੀ ਹੋ ਗਏ ਸਨ, 25 ਸਤੰਬਰ 2015 ਨੂੰ ਬਰਗਾੜੀ ਦੇ ਗੁਰੂਦੁਆਰਾ ਸਾਹਿਬ ਦੇ ਕੋਲ ਹੱਥ ਨਾਲ ਲਿਖੇ ਦੋ ਪੋਸਟਰ ਲਗੇ ਸਨ, ਇਹ ਉਣਜਾਬੀ ਭਾਸ਼ਾ ਵਿਚ ਲਿਖੇ ਗਏ ਸਨ, ਹੁਣ ਪੰਜਾਬ ਪੁਲਸ ਦੀ ਐੱਸ.ਆਰ.ਟੀ. ਇਸ ਮਾਮਲੇ ਵਿਚ ਰਾਮ ਰਹੀਮ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ,