Site icon TheUnmute.com

2500 ਕਰੋੜ ਰੁਪਏ ਤੋਂ ਵੱਧ ਕ੍ਰਿਪਟੋ ਕਰੰਸੀ ਧੋਖਾਧੜੀ ਮਾਮਲੇ ‘ਚ ਮੁੱਖ ਮੁਲਜ਼ਮ ਦੀ SIT ਵੱਲੋਂ ਜ਼ਮੀਨ ਜ਼ਬਤ

cryptocurrency

ਚੰਡੀਗੜ੍ਹ, 24 ਅਗਸਤ 2024: ਹਿਮਾਚਲ ਪ੍ਰਦੇਸ਼ ‘ਚ ਵਿਸ਼ੇਸ਼ ਜਾਂਚ ਟੀਮ (SIT) ਨੇ ਊਨਾ ‘ਚ ਵੱਡੀ ਕਾਰਵਾਈ ਕਰਦਿਆਂ 2500 ਕਰੋੜ ਰੁਪਏ ਤੋਂ ਵੱਧ ਦੀ ਕ੍ਰਿਪਟੋ ਕਰੰਸੀ (cryptocurrency) ਧੋਖਾਧੜੀ ਦੇ ਕਥਿਤ ਮੁੱਖ ਸਰਗਨਾ ਸੁਭਾਸ਼ ਦੀ 70 ਕਨਾਲ ਜ਼ਮੀਨ ਜ਼ਬਤ ਕੀਤੀ ਹੈ। ਐਸਆਈਟੀ ਨੂੰ ਸ਼ੱਕ ਹੈ ਕਿ ਇਹ ਜ਼ਮੀਨ ਮੁਲਜ਼ਮਾਂ ਨੇ ਲੋਕਾਂ ਨਾਲ ਧੋਖਾਧੜੀ ਕਰਕੇ ਖਰੀਦੀ ਹੈ।

ਜਾਣਕਾਰੀ ਮੁਤਾਬਕ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਕ੍ਰਿਪਟੋ ਕਰੰਸੀ (cryptocurrency) ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਸੁਭਾਸ਼ ਸ਼ਰਮਾ ਵਾਸੀ ਸੇਰਾਜ, ਮੰਡੀ ਪਹਿਲਾਂ ਹੀ ਦੇਸ਼ ਛੱਡ ਕੇ ਦੁਬਈ ਭੱਜ ਗਿਆ ਸੀ। ਪੁਲਿਸ ਮੁਲਜ਼ਮਾਂ ਨੂੰ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਐਸਆਈਟੀ ਨੇ ਇਸ ਮਾਮਲੇ ‘ਚ 4 ਲੋਕਾਂ ਸੁਭਾਸ਼, ਹੇਮ ਰਾਜ, ਅਭਿਸ਼ੇਕ ਅਤੇ ਸੁਖਦੇਵ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਸੁਭਾਸ਼ ਤੋਂ ਇਲਾਵਾ 3 ਹੋਰ ਪੁਲਿਸ ਹਿਰਾਸਤ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਮੰਡੀ ਜ਼ਿਲ੍ਹੇ ਦੇ ਲੋਕਾਂ ਨਾਲ ਸਭ ਤੋਂ ਵੱਧ ਠੱਗੀ ਹੋਈ ਹੈ।

ਇਸ ਧੋਖਾਧੜੀ ‘ਚ ਕਥਿਤ ਤੌਰ ‘ਤੇ ਪੁਲਿਸ ਵਾਲੇ ਵੀ ਸ਼ਾਮਲ ਹਨ। ਕੁਝ ਅਜਿਹੇ ਹਨ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਅਤੇ ਲੋਕਾਂ ਨੂੰ ਕ੍ਰਿਪਟੋ ਕਰੰਸੀ ‘ਚ ਨਿਵੇਸ਼ ਕਰਨ ਲਈ ਕਿਹਾ। ਹਿਮਾਚਲ ‘ਚ 2018-19 ਤੋਂ ਕ੍ਰਿਪਟੋ ਕਰੰਸੀ ਦੇ ਨਾਂ ‘ਤੇ ਧੋਖਾਧੜੀ ਦਾ ਦੌਰ ਜਾਰੀ ਹੈ। ਲੋਕਾਂ ਨੂੰ ਇੱਕ ਸਾਲ ‘ਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ ਗਿਆ। ਇਸ ਕੰਮ ਲਈ ਏਜੰਟਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਸੀ ਅਤੇ ਲੋਕਾਂ ਨੂੰ ਆਨਲਾਈਨ ਸਾਈਟਾਂ ਰਾਹੀਂ ਪੈਸਾ ਲਗਾਉਣ ਲਈ ਕਿਹਾ ਜਾਂਦਾ ਸੀ।

Exit mobile version