ਪਟਿਆਲਾ 04 ਮਈ 2022:( Patiala violence case) ਪਟਿਆਲਾ (Patiala) ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਟਿਆਲਾ ਹਿੰਸਾ ਮਾਮਲੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਸੀ ਉਸ ਦੀ ਇਨਵੈਸਟੀਗੇਸ਼ਨ ਕਰਨ ਲਈ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ | ਜਿਸ ਦੀ ਅਗਵਾਈ ਪਟਿਆਲਾ ਦੇ ਐਸ ਪੀ ਡੀ ਮਹਿਤਾਬ ਸਿੰਘ ਕਰਨਗੇ | ਉਨ੍ਹਾਂ ਨਾਲ ਦੋ ਡੀਐਸਪੀ ਅਤੇ ਐਸਐਚਓ ਕੋਤਵਾਲੀ ਨੂੰ ਵੀ Sit ਵਿੱਚ ਸ਼ਾਮਲ ਕੀਤਾ ਗਿਆ ਜੋ ਕਿ ਪਟਿਆਲਾ ਹਿੰਸਾ ਮਾਮਲੇ ਦੀ ਜਾਂਚ ਕਰੇਗੀ |
ਉੱਥੇ ਹੀ ਜਦੋਂ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਪੁੱਛਿਆ ਗਿਆ ਕਿ ਪ੍ਰਵਾਨਾ ਦੇ ਨਾਲ ਕਿਹੜੇ ਕਿਹੜੇ ਨੇਤਾ ਦਾ ਸਬੰਧ ਹੈ ਅਤੇ ਜਿਸ ਨਾਲ ਵੀ ਪਰਵਾਨੇ ਦਾ ਸਬੰਧ ਹੈ ਕਿ ਪੁਲੀਸ ਉਨ੍ਹਾਂ ਤੋਂ ਵੀ ਪੁੱਛਗਿੱਛ ਕਰੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇਖੇਗੀ ਕਿ ਕਿਸ ਕਿਸ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨਾ ਹੈ ਜਾਂ ਨਹੀਂ ਉੱਥੇ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਦੇ ਲਈ ਅਸੀਂ ਸਾਰੇ ਧਰਮ ਅਤੇ ਸਾਰੇ ਵਰਗਾਂ ਦੇ ਸੰਪਰਕ ਵਿੱਚ ਹਾਂ ਅਤੇ ਫਿਲਹਾਲ ਪਟਿਆਲਾ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਪਾਰਟੀ ਵੱਲੋਂ ਨਾਕੇਬੰਦੀ ਜ਼ਰੂਰ ਕੀਤੀ ਗਈ ਹੈ