July 7, 2024 4:24 pm
Ministry of Sports

ਸਿਸੋਦੀਆ ਘਰ ਛਾਪੇਮਾਰੀ ਸਿੱਖਿਆ ਦਾ ਮਾਮਲਾ ਨਹੀਂ, ਆਬਕਾਰੀ ਨੀਤੀ ਦਾ ਮਾਮਲਾ: ਅਨੁਰਾਗ ਠਾਕੁਰ

ਚੰਡੀਗੜ੍ਹ 19 ਅਗਸਤ 2022 : ਸੀਬੀਆਈ (CBI) ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕਰਨ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਈਏਐਸ ਅਧਿਕਾਰੀ ਆਰਵ ਗੋਪੀ ਕ੍ਰਿਸ਼ਣ ਦੇ ਸਥਾਨਾਂ ਦੇ ਨਾਲ 19 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਆਨੰਦ ਤਿਵਾਰੀ ਦੇ ਘਰ ਵਿੱਚ ਛਾਪੇਮਾਰੀ ਚੱਲ ਰਹੀ ਹੈ | ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਮਾਨਦਾਰੀ ਦੀ ਕੀਮਤ ਅਦਾ ਕਰ ਰਹੇ ਹਨ |

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਾਰੇ ਕਿਹਾ ਕਿ ਦਿੱਲੀ ਦੇ ‘ਐਕਸਾਈਜ਼’ ਮੰਤਰੀ ‘ਐਕਸਕਿਊਜ਼’ ਮੰਤਰੀ ਬਣ ਗਏ ਹਨ। ਠਾਕੁਰ ਨੇ ਕਿਹਾ ਜਿਸ ਦਿਨ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ, ਇਹ ਕਦਮ ਕਿਉਂ ਚੁੱਕਿਆ ਗਿਆ ਕਿਉਂਕਿ ਸ਼ਰਾਬ ਦੇ ਕਾਰੋਬਾਰ ਲਈ ਲਾਇਸੈਂਸ ਜਾਰੀ ਕਰਨ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਸੀ।

ਅਨੁਰਾਗ ਠਾਕੁਰ ਨੇ ਕਿਹਾ, ”ਜਾਂਚ ਦੇ ਡਰ ਕਾਰਨ ਅਰਵਿੰਦ ਕੇਜਰੀਵਾਲ ਨੂੰ ਸਿੱਖਿਆ ਬਾਰੇ ਬੋਲਣਾ ਪਿਆ। ਇਹ ਸਿੱਖਿਆ ਦਾ ਮਾਮਲਾ ਨਹੀਂ, ਆਬਕਾਰੀ ਨੀਤੀ ਦਾ ਮਾਮਲਾ ਹੈ। ਲੋਕਾਂ ਨੂੰ ਮੂਰਖ ਨਾ ਸਮਝੋ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ “ਮੈਨੂੰ ਉਮੀਦ ਹੈ ਕਿ ਸਿਸੋਦੀਆ ਆਪਣੇ ਸਾਥੀ ਮੰਤਰੀ ਸਤੇਂਦਰ ਜੈਨ ਦੀ ਤਰ੍ਹਾਂ ਆਪਣੀ ਯਾਦਦਾਸ਼ਤ ਗੁਆਉਣ ਦਾ ਦਾਅਵਾ ਨਹੀਂ ਕਰਨਗੇ | ਜਿਸ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨੇ ਕਿਹਾ, ”ਲੋਕਾਂ ਨੂੰ ਜਵਾਬ ਚਾਹੀਦਾ ਹੈ। ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਨੇ ਕੇਜਰੀਵਾਲ ਅਤੇ ਸਿਸੋਦੀਆ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਰਾਜਨੀਤੀ ਵਿੱਚ ਨਾ ਆਉਣ ਦੀ ਗੱਲ ਕਹੀ।