Site icon TheUnmute.com

ਚੜੂਨੀ ਵਲੋਂ ਪਾਰਟੀ ਦੇ ਐਲਾਨ ਤੇ ਕੈਪਟਨ-ਭਾਜਪਾ ਦੇ ਗਠਜੋੜ ਨੂੰ ਲੈ ਕੇ ਸਿਰਸਾ ਨੇ ਦਿੱਤਾ ਇਹ ਬਿਆਨ

sirsa

ਚੰਡੀਗੜ੍ਹ 18 ਦਸੰਬਰ 2021 : ਪੰਜਾਬ ਵਿਧਾਨ ਸਭਾ 2022 (Punjab Assembly elections 2022) ਦੀਆਂ ਚੋਣਾਂ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਦੇ ਕੇ ਭਾਜਪਾ ‘ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵਲੋਂ ਪਾਰਟੀ ਦੇ ਐਲਾਨ ਤੇ ਕੈਪਟਨ -ਭਾਜਪਾ ਦੇ ਗਠਜੋੜ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ‘ਚ ਸਭ ਨੂੰ ਅਧਿਕਾਰ ਹੈ ਕਿ ਵੋਟਰ ਦੇ ਕੋਲ ਜਾਣ ਦਾ ਜੇਕਰ ਲੋਕ ਉਨ੍ਹਾਂ ਨੂੰ ਸਹੀ ਸਮਝ ਦੇ ਹਨ ਤਾ ਲੋਕ ਉਨ੍ਹਾਂ ਦਾ ਸਾਥ ਦੇਣ, ਆਖਿਰ ਲੋਕਾਂ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਕੇਹਰਿ ਪਾਰਟੀ ਬਣਾਉਣੀ ਹੈ, ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵਲੋਂ ਅੱਜ ਪਾਰਟੀ ਦਾ ਐਲਾਨ ਕਰਨ ‘ਤੇ ਸਿਰਸਾ ਨੇ ਕਿਹਾ ਕਿ ਬੀ.ਜੇ.ਪੀ. ਨੂੰ ਕੋਈ ਫਰਕ ਨਹੀਂ ਪੈਂਦਾ, ਜਿਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਨਾਮ ਸਿੰਘ ਚੜੂਨੀ (Gurnam Singh Chaduni )ਨੇ ਖੁਦ ਕਿਹਾ ਸੀ ਕਿ ਉਹ ਚੋਣਾਂ ਲੜਨਗੇ ਤੇ ਜਿਸ ਦੇ ਜਿਸ ਨੂੰ ਵੋਟ ਪਾਉਣੀ ਹੈ ਉਹ ਪਾ ਸਕਦਾ ਹੈ,
ਇਸ ਦੇ ਨਾਲ ਹੀ ਕੈਪਟਨ ਭਾਜਪਾ ਦੇ ਗਠਜੋੜ ਨੂੰ ਲੈ ਕੇ ਸਿਰਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਨਾਲ ਗਠਜੋੜ ਹੈ, ਪੰਜਾਬ ਵਿਚ ਹਮੇਸ਼ਾ ਤੋਂ 2 ਪਾਰਟੀਆਂ ਦਾ ਰਾਜ ਰਿਹਾ ਹੈ, ਪੰਜਾਬ 4 ਲੱਖ ਕਰੋੜ ਦੇ ਹੇਠਾਂ ਹੈ, ਨਸ਼ੇ ਦੇ ਹਾਲਤ ਬੇਰੁਜ਼ਗਾਰੀ ਸਾਰੇ ਮਾਫੀਆ ਕੰਮ ਕਰ ਰਹੇ ਹਨ, ਗੈਂਗਸਟਰ ਹੈ ਗੈਂਗਵਾਰ ਹੈ ਪੰਜਾਬ ਨੂੰ ਹੁਣ ਬਦਲਾਅ ਚਾਹੀਦਾ ਹੈ,

Exit mobile version