Site icon TheUnmute.com

ਸਰਹਿੰਦ ਪੁਲਿਸ ਵੱਲੋਂ 68144 ਨਸ਼ੇ ਦੇ ਟੀਕੇ 2,30,400 ਨਸ਼ੀਲੀ ਗੋਲੀਆਂ ਤੇ ਡਰੱਗ ਮਨੀ ਸਮੇਤ ਚਾਰ ਜਣੇ ਗ੍ਰਿਫਤਾਰ

drug

ਫਤਹਿਗੜ੍ਹ ਸਾਹਿਬ, 03 ਅਕਤੂਬਰ 2023: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਾ (drug) ਵਿਰੋਧੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਸਰਹਿੰਦ (Sirhind) ਦੀਆਂ ਟੀਮਾਂ ਵੱਲੋਂ ਪੁਲਿਸ ਮੁਤਾਬਕ ਉੱਤਰ ਪ੍ਰਦੇਸ਼ ਨਾਲ ਸਬੰਧਿਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਇੱਕ ਟੀਮ ਵੱਲੋਂ 12/8/23 ਨੂੰ ਗੌਰਵ ਉਰਫ ਕਾਲਾ ਵਾਸੀ ਅੰਬਾਲਾ(ਹਰਿਆਣਾ) ਨੂੰ 44 ਟੀਕੇ ਬਿਉਪਰੋਨੌਰਫਿਨ ਅਤੇ 44 ਸ਼ੀਸ਼ੀਆਂ ਏਵਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਗੌਰਵ ਉਰਫ ਕਾਲਾ ਸਹਾਰਨਪੁਰ(ਯੂ.ਪੀ.) ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ੇ ਖਰੀਦ ਕੇ ਪੰਜਾਬ ‘ਚ ਸਪਲਾਈ ਕਰਦਾ ਹੈ |

ਜਿਨਾਂ ‘ਚੋਂ ਇੱਕ ਦਾ ਨਾਮ ਮੁਹੰਮਦ ਅਰਬਾਜ਼ ਹੈ, ਜਿਸ ਦੀ ਪੈੜ ਨੱਪਦੇ ਹੋਏ ਸੀ.ਆਈ.ਏ. ਦੀ ਟੀਮ ਨੇ ਸਹਾਰਨਪੁਰ ਵਿਖੇ ਮੈਡੀਕਲ ਸਟੋਰ ਚਲਾ ਰਹੇ ਮੁਹੰਮਦ ਅਰਬਾਜ਼ ਅਤੇ ਉਸਦੇ ਇੱਕ ਸਾਥੀ ਮੁਹੰਮਦ ਸਲਮਾਨ ਨੂੰ ਗ੍ਰਿਫਤਾਰ ਕੀਤਾ | ਜਿਨਾਂ ਵੱਲੋਂ ਸਹਾਰਨਪੁਰ ਦੇ ਚਿਲਕਾਣਾ ਰੋਡ ‘ਤੇ ਨਸ਼ੀਲੇ (drug) ਪਦਾਰਥ ਸਟੋਰ ਕਰਨ ਲਈ ਇੱਕ ਗੋਦਾਮ ਵੀ ਕਿਰਾਏ ‘ਤੇ ਲਿਆ ਹੋਇਆ ਸੀ, ਜਿਸ ਵਿੱਚੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਹੋਏ |

ਜਿਸ ਤੋਂ ਬਾਅਦ ਉਕਤ ਦੋਵੇਂ ਤਸਕਰਾਂ ਨੂੰ ਨਸ਼ੇ (drug)  ਦੀ ਸਪਲਾਈ ਦੇਣ ਵਾਲੇ ਮੁਹੰਮਦ ਸਾਹਬੇਜ਼ ਵਾਸੀ ਬੀਜੋਪੁਰਾ ਸਹਾਰਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਅੱਗੇ ਵਧਾਉਣ ‘ਤੇ ਪਤਾ ਲੱਗਾ ਕਿ ਆਗਰਾ (ਯੂ.ਪੀ.) ਦਾ ਰਹਿਣ ਵਾਲਾ ਰਕੇਸ਼ ਕੁਮਾਰ ਉਰਫ ਮਨੋਜ ਕੁਮਾਰ ਨਾਮਕ ਵਿਅਕਤੀ ਇਨਾਂ ਨੂੰ ਨਸ਼ੇ (drug) ਦੀ ਸਪਲਾਈ ਦਿੰਦਾ ਹੈ ਜਿਸ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਆਗਰਾ ਤੋਂ ਭਾਰੀ ਮਾਤਰਾ ‘ਚ ਨਸ਼ੇ ਦਿਆਂ ਟੀਕਿਆਂ ਅਤੇ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਪਰੋਕਤ ਚਾਰੇ ਵਿਅਕਤੀਆਂ ਵੱਲੋਂ ਨਸ਼ਾ ਸਪਲਾਈ ਕਰਨ ਲਈ ਯੂ.ਪੀ. ‘ਚ ਬਣਾਏ ਹੋਏ 3 ਗੈਰ-ਕਾਨੂੰਨੀ ਗੋਦਾਮਾਂ ਅਤੇ ਮੈਡੀਕਲ ਸਟੋਰਾਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਹੁਣ ਤੱਕ ਇਨਾਂ ਵਿਅਕਤੀਆਂ ਤੋਂ 68144 ਨਸ਼ੀਲੇ ਟੀਕੇ, 2,30,400 ਨਸ਼ੀਲੀਆਂ ਗੋਲੀਆਂ, 9669 ਸ਼ੀਸ਼ੀਆਂ(ਵਾਇਲਾਂ) ਅਤੇ 5760 ਕੈਪਸੂਲ, ਚਾਰ ਵਾਹਨ ਅਤੇ 2,20,000/- ਰੁਪਏ ਦੀ ਡਰੱਗ ਬਰਾਮਦ ਹੋ ਚੁੱਕੀ ਹੈ ਤੇ ਪੁਲਿਸ ਰਿਮਾਂਡ ਦੌਰਾਨ ਇਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Exit mobile version