ਚੰਡੀਗੜ੍ਹ, 09 ਜਨਵਰੀ 2025: ਜ਼ਰੂਰੀ ਕੰਮਾਂ ਦੇ ਮੱਦੇਨਜ਼ਰ ਸਰਹਿੰਦ ਫੀਡਰ ਨਹਿਰ (Sirhind Feeder) ਨੂੰ 32 ਦਿਨਾਂ ਲਈ ਬੰਦ ਰਹੇਗੀ, ਇਸ ਸੰਬੰਧੀ ਜਾਣਕਾਰੀ ਪੰਜਾਬ ਜਲ ਸਰੋਤ ਵਿਭਾਗ ਨੇ ਦਿੱਤੀ ਹੈ |
ਇਸ ਸਬੰਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫਸਲਾਂ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਨਹਿਰ ਨੂੰ 10 ਜਨਵਰੀ ਤੋਂ 10 ਫਰਵਰੀ, 2025 (ਦੋਵੇਂ ਦਿਨ ਸ਼ਾਮਲ) ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਹੁਕਮ ਉੱਤਰੀ ਭਾਰਤ ਨਹਿਰ ਅਤੇ ਡਰੇਨੇਜ ਐਕਟ, 1873 (1873 ਦਾ ਐਕਟ 8) ਅਧੀਨ ਜਾਰੀ ਨਿਯਮਾਂ ਦੇ ਨਿਯਮ 63 ਤਹਿਤ ਜਾਰੀ ਕੀਤਾ ਗਿਆ ਹੈ।
Read More: Schools: ਬੱਚਿਆਂ ਦੇ ਸਕੂਲ ਲੱਗਣ ਬਾਰੇ ਆ ਗਿਆ ਨਵਾਂ ਫੁਰਮਾਨ, ਪੰਜਾਬ ਸਰਕਾਰ ਨੂੰ ਚਿੱਠੀ ਜਾਰੀ