ਚੰਡੀਗੜ੍ਹ, 30 ਜਨਵਰੀ 2025: ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਭਾਰਤ ਨਹਿਰ ਅਤੇ ਡਰੇਨੇਜ ਐਕਟ, 1873 (1873 ਦਾ 8) ਅਧੀਨ ਜਾਰੀ ਨਿਯਮਾਂ ਦੇ ਨਿਯਮ 63 ਦੇ ਤਹਿਤ ਸਰਹਿੰਦ ਫੀਡਰ (Sirhind Feeder) ਦੀ ਰੀਲਾਈਨਿੰਗ ਦਾ ਕੰਮ 01 ਫਰਵਰੀ 2025 ਤੋਂ 28 ਫਰਵਰੀ 2025 ਤੱਕ (ਦੋਵੇਂ ਦਿਨ ਸ਼ਾਮਲ) 28 ਦਿਨਾਂ ਤੱਕ ਚੱਲੇਗਾ |
ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਹੰਦ ਫੀਡਰ ਬੰਦ ਰਹੇਗੀ | ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
Read More: ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ‘ਚ 22 ਮਈ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ