July 7, 2024 1:53 pm
single use plastics

ਦੇਸ਼ ਭਰ ‘ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਬੈਨ, ਪਲਾਸਟਿਕ ਦੀ 19 ਚੀਜ਼ਾਂ ‘ਤੇ ਪਾਬੰਦੀ

ਚੰਡੀਗੜ੍ਹ 30 ਜੂਨ 2022: ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ (single use plastics) ਦੇ ਖਿਲਾਫ਼ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਕੱਲ੍ਹ ਯਾਨੀ 1 ਜੁਲਾਈ 2022 ਤੋਂ ਦੇਸ਼ ਭਰ ‘ਚ ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲੱਗਣ ਜਾ ਰਿਹਾ ਹੈ। ਦਰਅਸਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ‘ਤੇ ਪਾਬੰਦੀ ਲਗਾਉਣ ਲਈ ਸਖ਼ਤ ਨਿਯਮ ਬਣਾਇਆ ਹੈ। ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਕਿ ਜੇ ਕੋਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰੇਗਾ ਜਾਂ 1 ਜੁਲਾਈ ਤੋਂ ਇਸ ਨੂੰ ਵੇਚਦਾ ਵੀ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਜੁਰਮਾਨਾ ਵੀ ਭਰਨਾ ਪਵੇਗਾ।

ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿੰਗਲ ਯੂਜ਼ ਪਲਾਸਟਿਕ ਦੀ ਸੂਚੀ ਵੀ ਜਾਰੀ ਕੀਤੀ ਹੈ। ਇਸ ਵਿੱਚ ਉਹ ਸਾਰੀਆਂ ਸਿੰਗਲ ਯੂਜ਼ ਪਲਾਸਟਿਕ ਆਈਟਮਾਂ ਸ਼ਾਮਲ ਨੇ ਜਿਹਨਾਂ ‘ਤੇ 1 ਜੁਲਾਈ ਤੋਂ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਜਾਵੇਗੀ |ਇਹਨਾਂ ‘ਚ ਪਲਾਸਟਿਕ ਦੀਆਂ 19 ਚੀਜਾਂ ‘ਚ ਸਟਿਕਸ ਵਾਲੇ ਈਅਰਬਡਸ, ਬੈਲੂਨ ਸਟਿਕਸ, ਪਲਾਸਟਿਕ ਦੇ ਝੰਡੇ, ਆਈਸ ਕਰੀਮ ਸਟਿਕਸ, ਥਰਮੋਕੋਲ, ਪਲਾਸਟਿਕ ਦੇ ਪਲੇਟ, ਕੱਪ, ਚਮਚੇ, ਬੋਤਲਾਂ, ਪਲਾਸਟਿਕ ਦੇ ਇਨਵੀਟੇਸ਼ਨ ਕਾਰਡਜ਼, ਸਿਗਰਟ ਦੇ ਪੈਕਟ, ਪਲਾਸਟਿਕ ਤੇ ਪੀਵੀਸੀ ਬੈਨਰ, ਤੇ ਹੋਰ ਕਈ ਚੀਜ਼ਾਂ ਬੈਨ ਕੀਤੀਆਂ ਜਾਣਗੀਆਂ।

ਜਿਕਰਯੋਗ ਹੈ ਕਿ ਹਰ ਸਾਲ 2.4 ਲੱਖ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ ਅਤੇ ਭਾਰਤ ਵਿੱਚ ਪ੍ਰਤੀ ਵਿਅਕਤੀ ਖਪਤ 18 ਗ੍ਰਾਮ ਹੈ | ਇਸਦੀ ਵਿਸ਼ਵ ਪੱਧਰ ‘ਤੇ ਪ੍ਰਤੀ ਵਿਅਕਤੀ ਖਪਤ 28 ਗ੍ਰਾਮ ਹੈ | ਦੂਜੇ ਪਾਸੇ ਇਸ ਪਲਾਸਟਿਕ ਉਦਯੋਗ 60 ਹਜ਼ਾਰ ਕਰੋੜ ਰੁਪਏ ਦਾ ਹੈ ਅਤੇ 88 ਹਜ਼ਾਰ ਯੂਨਿਟ ਇਸ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ ਤੇ 1 ਮਿਲੀਅਨ ਲੋਕ ਪਲਾਸਟਿਕ ਉਦਯੋਗ ਨਾਲ ਜੁੜੇ ਹੋਏ ਹਨ | ਇਸਦਾ ਸਾਲਾਨਾ ਨਿਰਯਾਤ 25 ਹਜ਼ਾਰ ਕਰੋੜ ਹੈ |

ਇਸ ਦੇ ਨਾਲ ਹੀ ਵਪਾਰੀਆਂ ਦੀ ਯੂਨੀਅਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਨੂੰ ਇਕ ਸਾਲ ਲਈ ਟਾਲਣ ਦੀ ਮੰਗ ਕੀਤੀ ਹੈ। ਸੀਏਆਈਟੀ ਨੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਸਬੰਧ ਵਿੱਚ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਹਿੱਸੇਦਾਰਾਂ ਦੇ ਨੁਮਾਇੰਦੇ ਇਕੱਠੇ ਹੋਣਗੇ ਅਤੇ ਉਹ ਸਿੰਗਲ ਯੂਜ਼ ਪਲਾਸਟਿਕ ਦਾ ਬਦਲ ਲੱਭਣਗੇ।