Site icon TheUnmute.com

ਆਸਟ੍ਰੇਲੀਆ ‘ਚ ਸਿੰਘ ਉਪਨਾਮ ਵਾਲੇ ਕ੍ਰਿਕਟ ਖਿਡਾਰੀਆਂ ਸਭ ਤੋਂ ਵੱਧ ਰਜਿਸਟਰਡ, ਸਮਿਥ ਉਪਨਾਮ ਨੂੰ ਪਛਾੜਿਆ

Singh surname

ਆਸਟ੍ਰੇਲੀਆ, 19 ਮਾਰਚ 2024: ਆਸਟ੍ਰੇਲੀਆ ਕ੍ਰਿਕੇਟ ਸੀਜ਼ਨ 2023-24 ਦੌਰਾਨ ਸਿੰਘ ਉਪਨਾਮ (Singh surname) ਸਭ ਤੋਂ ਜਿਆਦਾ ਰਜਿਸਟਰ ਹੋਇਆ ਹੈ। ਸਿੰਘ ਉਪਨਾਮ ਨੇ ਗੋਰਿਆਂ ਦੇ ਸਮਿਥ ਉਪਨਾਮ ਨੂੰ ਪਛਾੜ ਦਿੱਤਾ ਹੈ। 2023-24 ਦੇ ਸੀਜ਼ਨ ਲਈ ਰਜਿਸਟ੍ਰੇਸ਼ਨ ਡੇਟਾ ਦਰਸਾਉਂਦਾ ਹੈ ਕਿ ਸਿੰਘ ਉਪਨਾਮ ਵਾਲਿਆਂ ਦੀ 4262 ਐਂਟਰੀਆਂ ਦੇ ਨਾਲ ਸਭ ਤੋਂ ਵੱਧ ਰਜਿਸਟਰਡ ਸਰਨੇਮ ਹੈ, ਜਦੋਂ ਕਿ 2364 ਸਮਿਥ ਰਜਿਸਟਰਡ ਹਨ ।

ਪਹਿਲੀ ਵਾਰ 2018-19 ਤੋਂ ਬਾਅਦ ਸਿੰਘ ਉਪਨਾਮ (Singh surname) ਵਾਲੇ ਖਿਡਾਰੀਆਂ ਦਾ ਆਸਟ੍ਰੇਲੀਆ ਕ੍ਰਿਕਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਮਿਥ ਬੀਤੇ ਸਾਲ ਤੱਕ ਹੁਣ ਤੱਕ ਸਭ ਤੋਂ ਜ਼ਿਆਦਾ ਰਜਿਸਟਰ ਹੋਣ ਵਾਲਾ ਉਪਨਾਮ ਹੁੰਦਾ ਸੀ।

ਇਹ ਮਹੱਤਵਪੂਰਨ ਰੁਝਾਨ ਆਸਟ੍ਰੇਲੀਆਈ ਕ੍ਰਿਕੇਟ ਦੇ ਸਾਰੇ ਖੇਤਰਾਂ ਵਿੱਚ ਦੱਖਣੀ-ਏਸ਼ਿਆਈ ਰਜਿਸਟਰਡ ਭਾਗੀਦਾਰੀ ਵਿੱਚ ਵਾਧੇ ਦੇ ਨਾਲ-ਨਾਲ ਭਾਰਤ ਦੀਆਂ ਪੁਰਸ਼ ਅਤੇ ਬੀਬੀਆਂ ਟੀਮਾਂ ਅਤੇ ਪਾਕਿਸਤਾਨ ਦੀ ਪੁਰਸ਼ ਟੀਮ ਦੇ ਨਾਲ ਅਗਲੀ ਗਰਮੀਆਂ ਵਿੱਚ ਆਸਟ੍ਰੇਲੀਆ ਦਾ ਦੌਰਾ ਕਰਨ ਲਈ ਹਾਜ਼ਰੀ ਵਧਾਉਣ ਦੇ ਮੌਕਿਆਂ ਨੂੰ ਉਜਾਗਰ ਕਰਦਾ ਹੈ। ਇਸਦੇ ਨਾਲ ਹੀ 494 ਰਜਿਸਟਰਡ ਉਪਨਾਮ ਵਿੱਚੋਂ ਦੂਜੇ ਖਾਸ ਤੌਰ ‘ਤੇ ਦੱਖਣੀ-ਏਸ਼ਿਆਈ ਉਪਨਾਮ ਸ਼ਰਮਾ, ਖਾਨ ਅਤੇ ਕੁਮਾਰ ਦੇ ਨਾਲ ਤੀਜਾ ਸਭ ਤੋਂ ਵੱਧ ਹਨ |

ਜਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ 79 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਸੀ | ਇਸ ਮੈਚ ‘ਚ ਭਾਰਤੀ ਮੂਲ ਦੇ ਹਰਜਸ ਸਿੰਘ (Harjas Singh) ਦੀ ਸ਼ਾਨਦਾਰ ਬੱਲੇਬਾਜੀ ਆਸਟ੍ਰੇਲੀਆ ਟੀਮ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ਵਿੱਚ ਮੱਦਦਗਾਰ ਸਾਬਤ ਹੋਈ ਹੈ | ਇਸ ਪ੍ਰਦਰਸ਼ਨ ਨੂੰ ਹਰਜਸ ਸਿੰਘ ਦੇ ਸ਼ਾਨਦਾਰ ਭਵਿੱਖ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ |

Exit mobile version