Site icon TheUnmute.com

ਪੀ.ਏ ਡਿਪਟੀ ਵੋਹਰਾ ਦੇ ਅੰਤਿਮ ਸਸਕਾਰ ‘ਤੇ ਭੁੱਬਾਂ ਮਾਰ ਰੋਏ ਗਾਇਕ ਰਣਜੀਤ ਬਾਵਾ

Singer Ranjit Bawa

ਚੰਡੀਗੜ੍ਹ 09 ਜਨਵਰੀ 2023: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਬਟਾਲਾ ਵਿਖੇ ਦੇਰ ਸ਼ਾਮ ਕੀਤਾ ਗਿਆ | ਡਿਪਟੀ ਵੋਹਰਾ ਦਾ ਦੇਰ ਰਾਤ ਚੰਡੀਗੜ ਤੋਂ ਬਟਾਲਾ ਵਾਪਸ ਆ ਰਹੇ ਸਨ ਅਤੇ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ | ਡਿਪਟੀ ਵੋਹਰਾ ਦੇ ਦਿਹਾਂਤ ਤੋਂ ਬਾਅਦ ਬਟਾਲਾ ਵਿਚ ਸੋਗ ਦੀ ਲਹਿਰ ਹੈ |

ਇਸ ਦੌਰਾਨ ਗਾਇਕ ਰਣਜੀਤ ਬਾਵਾ, ਕਲਾਕਾਰ ਸਤਿੰਦਰ ਸੱਤੀ ਸਮੇਤ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ |ਇਸ ਮੌਕੇ ਰਣਜੀਤ ਬਾਵਾ ਅੱਖਾਂ ਭਰ ਕੇ ਰੋਂਦੇ ਨਜਰ ਆਏ ਅਤੇ ਇਕ ਹੀ ਗੱਲ ਕਹਿੰਦੇ ਨਜਰ ਆਏ ਕੇ ਹਾਏ ਓਏ ਰੱਬਾ ਮੇਰਾ ਭਰਾ ਕਿਊ ਖੋਹ ਲਿਆ |

ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਕਲਾਕਾਰ ਸਤਿੰਦਰ ਸੱਤੀ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ | ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ ਇਸ ਦੁੱਖ ਦੀ ਘੜੀ ਵਿਚ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ |

Exit mobile version