ਚੰਡੀਗੜ੍ਹ 07 ਨਵੰਬਰ 2022 ਮਸ਼ਹੂਰ ਗਾਇਕ ਪਲਕ ਮੁੱਛਲ ਅਤੇ ਸੰਗੀਤਕਾਰ ਮਿਥੁਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ 4 ਨਵੰਬਰ ਤੋਂ ਸ਼ੁਰੂ ਹੋਈਆਂ ਸਨ, ਜਦੋਂ ਕਿ 6 ਨਵੰਬਰ ਨੂੰ ਦੋਵਾਂ ਨੇ ਸੱਤ ਫੇਰੇ ਲਏ ਸਨ। ਇਸ ਵਿਆਹ ‘ਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਪਲਕ ਅਤੇ ਮਿਧੁਨ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਅੱਜ ਅਸੀਂ ਦੋਵੇਂ ਹਮੇਸ਼ਾ ਲਈ ਇਕਜੁੱਟ ਹੋ ਗਏ ਹਾਂ।’ ਆਓ ਦੇਖਦੇ ਹਾਂ ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ-