July 7, 2024 7:32 pm
PV Sindhu

Singapore Open 2022: ਫਾਈਨਲ ‘ਚ ਪਹੁੰਚੀ ਪੀਵੀ ਸਿੰਧੂ, ਖ਼ਿਤਾਬ ਤੋਂ ਇਕ ਕਦਮ ਦੂਰ

ਚੰਡੀਗ੍ਹੜ 16 ਜੁਲਾਈ 2022: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (PV Sindhu) ਸਿੰਗਾਪੁਰ ਓਪਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਜਾਪਾਨ ਦੀ ਸਾਇਨਾ ਕਾਵਾਕਾਮੀ ਨੂੰ 21-15, 21-7 ਨਾਲ ਹਰਾ ਦਿੱਤਾ।ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਇਸ ਸਾਲ ਸਈਅਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ਵਿੱਚ ਦੋ ਸੁਪਰ 300 ਖਿਤਾਬ ਜਿੱਤੇ ਸਨ। ਇਸ ਤੋਂ ਬਾਅਦ ਉਹ ਸਿੰਗਾਪੁਰ ਓਪਨ ਜਿੱਤਣ ਤੋਂ ਇਕ ਕਦਮ ਦੂਰ ਹੈ।

ਇਸਦੇ ਨਾਲ ਹੀ ਸਿੰਧੂ ਨੇ 32 ਮਿੰਟ ਤੱਕ ਚੱਲੇ ਸੈਮੀਫਾਈਨਲ ਮੈਚ ‘ਚ ਜਿੱਤ ਦੇ ਨਾਲ ਕਾਵਾਕਾਮੀ ਖਿਲਾਫ ਆਪਣਾ ਅਜੇਤੂ ਰਿਕਾਰਡ ਕਾਇਮ ਰੱਖਿਆ। ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਕੁੱਲ ਤਿੰਨ ਮੈਚ ਹੋਏ ਹਨ ਅਤੇ ਤਿੰਨੋਂ ਹੀ ਸਿੰਧੂ ਦੇ ਨਾਂ ਰਹੇ ਹਨ। ਹੁਣ ਸਿੰਧੂ ਇਸ ਸੀਜ਼ਨ ਦੇ ਆਪਣੇ ਸੁਪਰ 500 ਖਿਤਾਬ ਤੋਂ ਇਕ ਜਿੱਤ ਦੂਰ ਹੈ।