Site icon TheUnmute.com

Singapore: ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕ ਨੂੰ ਨਸ਼ਾ ਤਸਕਰੀ ਮਾਮਲੇ ‘ਚ ਦਿੱਤੀ ਫਾਂਸੀ

Singapore

ਚੰਡੀਗੜ੍ਹ 07 ਜੂਨ 2022: ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕ ਅਤੇ ਡਰੱਗ ਤਸਕਰ ਕਲਵੰਤ ਸਿੰਘ ਨੂੰ ਸਿੰਗਾਪੁਰ (Singapore) ਦੀ ਸਰਵ ਉੱਚ ਅਦਾਲਤ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਵੀਰਵਾਰ ਨੂੰ ਚਾਂਗੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਸਿੰਘ (31) ਨੂੰ 2013 ਵਿੱਚ 60.15 ਗ੍ਰਾਮ ਡਾਇਮੋਰਫਿਨ ਰੱਖਣ ਅਤੇ 120.9 ਗ੍ਰਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 2016 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਸਿੰਗਾਪੁਰ ਦੇ ਅਧਿਕਾਰੀਆਂ ਨੇ 30 ਜੂਨ ਨੂੰ ਸਿੰਘ ਨੂੰ ਮੌਤ ਦੀ ਸਜ਼ਾ ਦਾ ਨੋਟਿਸ ਜਾਰੀ ਕੀਤਾ ਸੀ ਅਤੇ ਸਜ਼ਾ 7 ਜੁਲਾਈ ਨੂੰ ਲਾਗੂ ਹੋਣੀ ਸੀ। ਸਜ਼ਾ ਨੂੰ ਰੋਕਣ ਲਈ ਮਨੁੱਖੀ ਅਧਿਕਾਰ ਕਾਰਕੁਨ ਬੁੱਧਵਾਰ ਨੂੰ ਕੁਆਲਾਲੰਪੁਰ ਵਿੱਚ ਸਿੰਗਾਪੁਰ ਹਾਈ ਕਮਿਸ਼ਨ ਦੇ ਸਾਹਮਣੇ ਇਕੱਠੇ ਹੋਏ, ਪਰ ਉਹ ਵੀ ਸਜ਼ਾ ਨੂੰ ਰੋਕ ਨਹੀਂ ਸਕੇ।

Exit mobile version