Site icon TheUnmute.com

ਲੁਧਿਆਣਾ ਵਿਖੇ ਬਦਮਾਸ਼ਾਂ ਵੱਲੋਂ ਸਿੰਧੀ ਬੇਕਰੀ ਦੀ ਦੁਕਾਨ ‘ਤੇ ਫਾਇਰਿੰਗ, ਦੁਕਾਨ ਮਾਲਕ ਦਾ ਬੇਟਾ ਜ਼ਖਮੀ

Sindhi bakery

ਲੁਧਿਆਣਾ, 28 ਅਗਸਤ 2024: ਲੁਧਿਆਣਾ ‘ਚ ਕੁਝ ਅਣਪਛਾਤਿਆਂ ਵੱਲੋਂ ਇੱਕ ਦੁਕਾਨ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਿੰਧੀ ਬੇਕਰੀ (Sindhi bakery) ਦੀ ਦੁਕਾਨ ‘ਤੇ  ਬੀ.ਆਰ.ਐਸ ਨਗਰ ‘ਚ ਇਹ ਵਾਰਦਾਤ ਹੋਈ ਹੈ | ਇਸ ਵਾਰਦਾਤ ‘ਚ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਗਰਦਨ ‘ਤੇ ਗੋਲੀ ਲੱਗੀ ਹੈ | ਦੱਸਿਆ ਜਾ ਰਿਹਾ ਹੈ ਸਕੂਟਰ ‘ਤੇ ਆਏ ਦੋ ਨਕਾਬਪੋਸ਼ਾਂ ਨੇ ਬੇਕਰੀ ਦੇ ਬਾਹਰ ਅਤੇ ਅੰਦਰ ਗੋਲੀਆਂ ਚਲਾਈਆਂ | ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Exit mobile version