Lok Sabha

ਰਾਸ਼ਟਰਪਤੀ ਚੋਣ ਲਈ ਵੋਟਿੰਗ ਮੱਦੇਨਜਰ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

ਚੰਡੀਗੜ੍ਹ 18 ਜੁਲਾਈ 2022: ਰਾਸ਼ਟਰਪਤੀ ਚੋਣ ਲਈ ਵੋਟਿੰਗ ਵਾਸਤੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਹੈ | ਅੱਜ ਰਾਸ਼ਟਰਪਤੀ ਚੋਣ (Presidential election) ਲਈ ਵੋਟਿੰਗ ਜਾਰੀ ਹੈ। ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣਨ ਲਈ ਅੱਜ ਲਗਭਗ 4800 ਸੰਸਦ ਮੈਂਬਰ ਅਤੇ ਵਿਧਾਇਕ ਵੋਟ ਪਾਉਣਗੇ।

ਇਸ ਚੋਣ ਲਈ NDA ਦੀ ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਮੁਕਾਬਲੇ ਲਈ ਮੈਦਾਨ ‘ਚ ਹਨ | ਇਸ ਦੌਰਾਨ ਦ੍ਰੌਪਦੀ ਮੁਰਮੂ ਦਾ ਪਲੜਾ ਭਾਰੀ ਦੱਸਿਆ ਜਾ ਰਿਹਾ ਹੈ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਡਾ. ਮਨਮੋਹਨ ਸਿੰਘ, ਐਕਨਾਥ ਸ਼ਿੰਦੇ, ਅਮਿਤ ਸ਼ਾਹ, ਨਿਤੀਸ਼ ਕੁਮਾਰ ਆਦਿ ਵੱਡੇ ਨੇਤਾਵਾਂ ਨੇ ਵੋਟ ਪਾਈ |

Scroll to Top