ਫਿਲੌਰ 28 ਦਸੰਬਰ 2022: ਫਿਲੌਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਦੇ ਗੁਰੂਘਰ ‘ਚ ਬੀਤੇ ਦਿਨ ਕੁਝ ਵਿਅਕਤੀ ਤਾਸ ਖੇਡ ਰਹੇ ਸਨ । ਨਿਹੰਗ ਸਿੱਖ ਜਥੇਬੰਦੀਆਂ ਦੇ ਕੁਝ ਆਗੂ ਪਿੰਡ ਵਿਚੋਂ ਲੰਘ ਰਹੇ ਸਨ ਕਿ ਉਨ੍ਹਾਂ ਨੇ ਤਾਸ ਖੇਡਣ ਵਾਲੇ ਵਿਅਕਤੀਆਂ ਨੂੰ ਗੁਰੂ ਘਰ ਦੀ ਹਦੂਦ ਅੰਦਰ ਤਾਸ ਨਾ ਖੇਡਣ ਲਈ ਕਿਹਾ। ਜਦੋ ਸਿੱਖ ਜਥੇਬੰਦੀਆਂ ਦੇ ਆਗੂ ਤਾਸ ਖੇਡਣ ਵਾਲਿਆਂ ਦੇ ਕੋਲ ਆਏ ‘ਤੇ ਉਕਤ ਵਿਅਕਤੀ ਤਾਸ ਛੱਡ ਕੇ ਭੱਜ ਗਏ।
ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦੀ ਸੂਚਨਾ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ। ਇਸ ਮਾਮਲੇ ਦੇ ਹੱਲ ਲਈ ਅੱਜ ਸਵੇਰੇ ਪਿੰਡ ਦਿਆਲਪੁਰ ਦੇ ਗੁਰ ਘਰ ਚ ਇਕੱਠ ਕੀਤਾ ਗਿਆ । ਇਸ ਮੌਕੇ ਨਿਹੰਗ ਸਿੱਖ ਜਥੇਬੰਦੀਆਂ ਦੇ ਭਾਈ੍ਰ ਨਾਰੰਗ ਸਿੰਘ, ਭਾਈ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਕੁਲਦੀਪ ਸਿੰਘ ਦਿਆਲਪੁਰ ਅਤੇ ਹੋਰ ਆਗੂ ਪਹੁੰਚੇ। ਜਿਨ੍ਹਾਂ ਨੇ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ।
ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੁਦਵਾਰਾ ਕਮੇਟੀ ਇਹ ਮਤਾ ਪਾਵੇਗੀ ਕਿ ਗੁਰੂ ਘਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਤਾਸ ਨਹੀਂ ਖੇਡੇਗਾ ਅਤੇ ਨਾ ਹੀ ਕੋਈ ਨਸ਼ਾ ਕਰੇਗਾ। ਜਿਸ ਦੀ ਸਰਬਸੰਮਤੀ ਨਾਲ ਸਹਿਮਤੀ ਹੋ ਗਈ ਹੈ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਪਿੰਡਾਂ ਵਿੱਚ ਆਪਣੀਆ ਦੁਕਾਨਾ ਚਲਾ ਰਹੇ ਦੁਕਾਨਦਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੀ ਦੁਕਾਨ ਤੇ ਆਪਣੀਆਂ ਦੁਕਾਨਾਂ ਤੇ ਸਿਗਰਟ , ਤੰਬਾਕੂ ਜਾ ਹੋਰ ਕਿਸੇ ਤਰ੍ਹਾਂ ਦੀ ਨਸ਼ੇ ਵਾਲੀ ਚੀਜ਼ ਨਾ ਵੇਚਣ।
ਉਨ੍ਹਾਂ ਇਸ ਮੌਕੇ ਇਲਾਕ਼ੇ ਚ ਪੈਂਦੇ ਸਾਰੇ ਪਿੰਡਾਂ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਅਗਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਹੈ ਤਾਂ ਆਪਣੇ ਪਿੰਡਾ ਚ ਦੁਕਾਨਾਂ ਤੇ ਪਹਿਰਾ ਦਿਉਂ ਅਤੇ ਦੁਕਾਨਦਾਰਾਂ ਨੂੰ ਤੰਬਾਕੂ, ਬੀੜੀ ਅਤੇ ਹੋਰ ਨਸ਼ਿਆਂ ਦਾ ਸਮਾਨ ਵੇਚਣ ਤੋਂ ਰੋਕਣ। ਉਨ੍ਹਾਂ ਕਿਹਾ ਕਿ ਅਗਰ ਕੋਈ ਦੁਕਾਨਦਾਰ ਨਹੀਂ ਮੰਨਦਾ ਤਾਂ ਸਾਡੇ ਨਾਲ ਸੰਪਰਕ ਕਰੋ।
ਇਸ ਮੌਕੇ ਪਿੰਡ ਦਿਆਲਪੁਰ ਦੇ ਸਰਪੰਚ ਪਰਗਣ ਰਾਮ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਲਾਲ ਚੰਦ ਔਜਲਾ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਮਤਾ ਪਾਵੇਗੀ। ਜੋ ਗੁਰੂ ਘਰ ਚ ਖ਼ਾਮੀਆਂ ਪਾਈਆ ਗਈਆ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।ਇਸ ਮੌਕੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਵੇ ਪੁਲਿਸ ਚੌਕੀ ਲਸਾੜਾ ਦੇ ਚੌਕੀ ਇੰਚਾਰਜ ਪਰਮਜੀਤ ਸਿੰਘ, ਥਾਣੇਦਾਰ, ਅਸ਼ੋਕ ਕੁਮਾਰ ਪੁਲਿਸ ਪਾਰਟੀ ਨਾਲ ਮੌਜੂਦ ਸਨ।