Site icon TheUnmute.com

ਕੈਨੇਡਾ ‘ਚ ਆਪਣੀ ਪਤਨੀ ਦੇ ਕਤਲ ਦੇ ਦੋਸ਼ ‘ਚ ਸਿੱਖ ਵਿਅਕਤੀ ਗ੍ਰਿਫ਼ਤਾਰ

arrested

ਚੰਡੀਗੜ੍ਹ 19 ਦਸੰਬਰ 2022: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 40 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 40 ਸਾਲਾ ਹਰਪ੍ਰੀਤ ਕੌਰ ਗਿੱਲ ਦੀ ਪਿਛਲੇ ਦਿਨੀਂ ਨਵਿੰਦਰ ਗਿੱਲ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਜੋੜਾ ਸਰੀ ਵਿੱਚ ਰਹਿੰਦਾ ਸੀ।

ਪੁਲਿਸ ਮੁਤਾਬਕ 7 ਦਸੰਬਰ ਨੂੰ ਇਕ ਔਰਤ ‘ਤੇ ਚਾਕੂ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਰਪ੍ਰੀਤ ਕੌਰ ਗਿੱਲ ਜ਼ਖਮੀ ਹਾਲਤ ‘ਚ ਮਿਲੀ । ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਕਤਲ ਦੇ ਦੋਸ਼ੀ ਪਤੀ ਨੂੰ ਮੌਕੇ ‘ਤੇ ਹਿਰਾਸਤ ਵਿਚ ਲਿਆ ਗਿਆ ਸੀ, ਪਰ ਬਾਅਦ ਵਿਚ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਜਾਂਚ ਅਧਿਕਾਰੀਆਂ ਨੇ 15 ਦਸੰਬਰ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਸੀ।

Exit mobile version