Site icon TheUnmute.com

ਸਿੱਧੂ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ ਕਿਹਾ, ਪੰਜਾਬੀਆਂ ਦੀ ਜਾਨ ਦਾ ਵੀ ਫਿਕਰ ਕਰੋ

ਕੇਜਰੀਵਾਲ

ਚੰਡੀਗੜ੍ਹ 01 ਅਪ੍ਰੈਲ 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਜ਼ੀਰਾ ‘ਚ ਕਾਂਗਰਸੀ ਵਰਕਰ ਦੀ ਹੱਤਿਆ ਤੋਂ ਬਾਅਦ ਹੁਣ ਸੰਗਰੂਰ ‘ਚ ਵਰਕਰ ਦੀ ਕੁੱਟਮਾਰ ਦੀ ਵੀਡੀਓ ਸ਼ੇਅਰ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਵਾਰ ਕੀਤੇ |

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਲਿਖਿਆ, ”ਕੇਜਰੀਵਾਲ ਜੀ ਤੁਹਾਡੇ ਲੋਕ ਦਿੱਲੀ ਦੀ ਅਦਾਲਤ ‘ਚ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ। ਪੰਜਾਬੀਆਂ (Punjabis) ਦੀ ਜਾਨ ਦਾ ਵੀ ਫਿਕਰ ਕਰੋ। ਜਦੋਂ ਦਿੱਲੀ ‘ਚ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸਨੂੰ ਅਰਾਜਕਤਾ ਕਹਿੰਦੇ ਹੋ। ਦੇਖੋ ਪੰਜਾਬ ‘ਚ ਕੀ ਹੋ ਰਿਹਾ ਹੈ। ਸੰਗਰੂਰ ‘ਚ ਇੱਕ ਹੋਰ ਕਾਂਗਰਸੀ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ।

Exit mobile version