Site icon TheUnmute.com

ਨਵਜੋਤ ਸਿੱਧੂ ਦਾ ਵੱਡਾ ਬਿਆਨ ਨਸ਼ੇ ਅਤੇ ਬੇਅਦਬੀ ਮਾਮਲਿਆਂ ਕਰ ਕੇ ਹੀ ਬਦਲੇ ਗਏ ਸੀ.ਐੱਮ

sidhu

ਚੰਡੀਗੜ੍ਹ 22 ਦਸੰਬਰ 2021 : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਅੱਜ ਪੂਰੀ ਤਰ੍ਹਾਂ ਇਕਜੁੱਟ ਹੈ, ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਹਨ ਕਿ ਸਾਢੇ 4 ਸਾਲ ਤੱਕ ਰਿਪੋਰਟ ਨਹੀਂ ਖੁੱਲੀ, ਉਨ੍ਹਾਂ ਨੇ ਕਿਹਾ ਕਿ ਸਾਰੇ ਵਿਧਾਇਕ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਨਸ਼ੇ ਅਤੇ ਬੇਅਦਬੀ ਮਾਮਲਿਆਂ ਕਰ ਕੇ ਹੀ ਸੀ.ਐੱਮ ਬਦਲੇ ਗਏ ਹਨ,
ਸਿੱਧੂ ਨੇ ਕਿਹਾ ਕਿ ਰਾਜਨੀਤੀ ਨਿੱਜੀ ਸਵਾਰਥ ਦੇ ਹੱਥਾਂ ‘ਚ ਬੰਨ੍ਹੀ ਹੋਈ ਹੈ,ਨਵਜੋਤ ਸਿੰਘ ਸਿੱਧੂ (Navjot singh sidhu) ਨੇ ਕਿਹਾ ਕਿ ਆਪਣੇ ਕੇਸਾਂ ਤੋਂ ਬਚਣ ਲਈ ਪੰਜਾਬ ਨੂੰ ਗਿਰਵੀ ਰੱਖਣ ਦੀ ਰਾਜਨੀਤੀ ਤੋਂ ਬਚਨ ਲਈ ਪੰਜਾਬ ਨੂੰ ਵੇਚਣ ਲਈ ਰਾਜਨੀਤੀ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਇਸ ਰਾਜਨੀਤੀ ਨੂੰ ਹੁਣ ਮੂੰਹ ਤੋੜ ਜਵਾਬ ਤਾ ਸਿੱਧੂ ਨੇ ਦੇਣਾ ਹੈ ਨਾ ਕਿ ਪ੍ਰੈਸ ਨੇ, ਇਸ ਦਾ ਜਵਾਬ ਤਾ ਪੰਜਾਬ ਦੇ ਜਨਤਾ ਦੇਵੇਗੀ,

Exit mobile version