ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਕਹੀ ਵੱਡੀ ਗੱਲ

ਚੰਡੀਗੜ੍ਹ, 4 ਜਨਵਰੀ 2022 : ਪੰਜਾਬ ਦਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਕੁਝ ਮਹੀਨਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ | ਜਿਸ ਤੋਂ ਬਾਅਦ ਹੁਣ ਉਹਨਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿ ਉਹ ਮਾਨਸਾ ਛੱਡ ਕੇ ਕਿਤੇ ਵੀ ਨਹੀਂ ਜਾਣਗੇ।ਉਹਨਾਂ ਸਾਫ਼ ਕਰ ਦਿੱਤਾ ਕਿ ਟਿਕਟ ਮਿਲੇ ਜਾਂ ਨਾ ਮਿਲੇ ਉਹ ਮਾਨਸਾ ਤੋਂ ਚੋਣ ਲੜਨਗੇ। ਇਸ ਬਿਆਨ ਤੋਂ ਬਾਅਦ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਜੇਕਰ ਮਾਨਸਾ ਦੇ ਟਕਸਾਲੀ ਕਾਂਗਰਸੀਆਂ ਵੱਲੋਂ ਹੋ ਰਹੇ ਵਿਰੋਧ ਕਾਰਨ ਪਾਰਟੀ ਸਿੱਧੂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਤੌਰ ‘ਤੇ ਕਾਂਗਰਸ ਖਿਲਾਫ ਵੀ ਚੋਣ ਲੜ ਸਕਦੇ ਹਨ।

Scroll to Top