July 7, 2024 6:11 pm
ਅਫਸਾਨਾ ਖਾਨ

ਸਿੱਧੂ ਮੂਸੇਵਾਲਾ ਕਤਲਕਾਂਡ: NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਹੋਵੇਗੀ ਪੁੱਛਗਿੱਛ

ਚੰਡੀਗੜ੍ਹ 25 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੰਮਨ ਜਾਰੀ ਕੀਤਾ ਹੈ | ਇਸਦੇ ਨਾਲ ਹੀ ਅਫਸਾਨਾ ਖਾਨ ਤੋਂ ਦਿੱਲੀ ‘ਚ ਐੱਨਆਈਏ ਹੈਡ-ਕੁਆਟਰ ‘ਚ ਪੁੱਛ-ਗਿੱਛ ਹੋ ਸਕਦੀ ਹੈ |

ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਰਿਹਾ ਹੈ ਅਤੇ ਅਫਸਾਨਾ ਖਾਨ ਸਿੱਧੂ ਨੂੰ ਰੱਖੜੀ ਬੰਨ੍ਹਦੀ ਸੀ। ਬੰਬੀਹਾ ਗੈਂਗ ਦਾ ਵਾਰ-ਵਾਰ ਨਾਂ ਆਉਣ ‘ਤੇ ਇਸ ਕਤਲ ਨਾਲ ਕੀ ਸੰਬੰਧ ਹੈ ਅਤੇ ਅਫਸਾਨਾ ਦਾ ਨਾਂ ਵਾਰ-ਵਾਰ ਬੰਬੀਹਾ ਗਰੁੱਪ ਦੇ ਨਾਲ ਕਿਉਂ ਨਾਲ ਜੋੜਿਆ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਅਫਸਾਨਾ ਖਾਨ ਤੋਂ ਪੁੱਛਗਿੱਛ ਹੋਵੇਗੀ।