Site icon TheUnmute.com

ਸਿੱਧੂ ਮੂਸੇਵਾਲਾ ਕਤਲਕਾਂਡ: NIA ਨੇ ਅਫਸਾਨਾ ਖਾਨ ਤੋਂ ਪੰਜ ਘੰਟੇ ਕੀਤੀ ਪੁੱਛਗਿੱਛ

Afsana Khan

ਚੰਡੀਗ੍ਹੜ 26 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਅੱਜ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਹੈ | ਅਫਸਾਨਾ ਦੇ ਪਤੀ ਸਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ | ਅਫਸਾਨਾ ਖੁਦ ਅੱਜ ਦੁਪਹਿਰ 2 ਵਜੇ ਇੰਸਟਾਗ੍ਰਾਮ ‘ਤੇ ਲਾਈਵ ਹੋਵੇਗੀ। ਪੁੱਛ-ਪੜਤਾਲ ਕਰਨ ਬਾਰੇ ਗੱਲਬਾਤ ਵੀ ਸਾਂਝੀ ਕਰ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਅਫਸਾਨਾ ਖਾਨ (Afsana Khan) ਨੂੰ ਆਪਣੀ ਭੈਣ ਮੰਨਦਾ ਰਿਹਾ ਹੈ ਅਤੇ ਅਫਸਾਨਾ ਖਾਨ ਸਿੱਧੂ ਨੂੰ ਰੱਖੜੀ ਬੰਨ੍ਹਦੀ ਸੀ। ਸੂਤਰਾਂ ਦੇ ਮੁਤਾਬਕ ਬੰਬੀਹਾ ਗੈਂਗ ਦਾ ਵਾਰ-ਵਾਰ ਨਾਂ ਆਉਣ ‘ਤੇ ਇਸ ਕਤਲ ਨਾਲ ਕੀ ਸੰਬੰਧ ਹੈ ਅਤੇ ਅਫਸਾਨਾ ਦਾ ਨਾਂ ਵਾਰ-ਵਾਰ ਬੰਬੀਹਾ ਗਰੁੱਪ ਦੇ ਨਾਲ ਕਿਉਂ ਨਾਲ ਜੋੜਿਆ ਜਾ ਰਿਹਾ ਇਸ ਸੰਬੰਧੀ ਪੁੱਛਗਿੱਛ ਕੀਤੀ ਗਈ ਹੈ |

Exit mobile version