Site icon TheUnmute.com

ਸਿੱਧੂ ਮੂਸੇਵਾਲਾ ਕਤਲ ਮਾਮਲਾ : ਲਾਰੈਂਸ ਬਿਸ਼ਨੋਈ ਦੀ ਥੋੜ੍ਹੀ ਦੇਰ ਬਾਅਦ ਮਾਨਸਾ ਅਦਾਲਤ ‘ਚ ਪੇਸ਼ੀ

Lawrence Bishnoi

ਚੰਡੀਗੜ੍ਹ 27 ਜੂਨ 2022: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਰਿਮਾਂਡ ਖ਼ਤਮ ਹੋ ਚੁੱਕਾ ਹੈ, ਜਿਸਦੇ ਚੱਲਦੇ ਅੱਜ ਪੰਜਾਬ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਤੋਂ ਮਾਨਸਾ ਲਿਆਂਦਾ ਗਿਆ ਹੈ। ਪੁਲਿਸ ਬਿਸ਼ਨੋਈ ਨੂੰ ਅੱਜ ਮਾਨਸਾ ਅਦਾਲਤ ‘ਚ ਪੇਸ਼ ਕਰੇਗੀ | ਲਾਰੈਂਸ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ। ਥੋੜ੍ਹੀ ਦੇਰ ਬਾਅਦ ਬਿਸ਼ਨੋਈ ਨੂੰ ਚੀਫ਼ ਜੁਡੀਸ਼ੀਅਲ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਕੁਝ ਦਿਨ ਪਹਿਲਾਂ ਦੇਰ ਰਾਤ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ | ਜਿੱਥੇ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ 27 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ |

Exit mobile version