Site icon TheUnmute.com

ਸਿੱਧੂ ਮੂਸੇਵਾਲਾ ਕਤਲਕਾਂਡ: ਪ੍ਰਿਆਵਰਤ ਫੌਜੀ ਸਣੇ ਚਾਰ ਸ਼ੂਟਰਾਂ ਦਾ 17 ਜੁਲਾਈ ਤੱਕ ਪੁਲਿਸ ਰਿਮਾਂਡ ਵਧਿਆ

Sidhu Moosewala

ਚੰਡੀਗੜ੍ਹ 13 ਜੁਲਾਈ 2022: ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਚਾਰ ਸ਼ੂਟਰਾਂ ਪ੍ਰਿਆਵਰਤ ਫੌਜੀ, ਕਸ਼ਿਸ਼, ਦੀਪਕ ਅਤੇ ਕੇਸ਼ਵ ਕੁਮਾਰ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਪੁਲਿਸ ਵਲੋਂ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਪ੍ਰਿਆਵਰਤ ਫੌਜੀ ਸਣੇ ਚਾਰ ਸ਼ੂਟਰਾਂ ਦਾ ਪੁਲਿਸ ਰਿਮਾਂਡ 17 ਜੁਲਾਈ ਤੱਕ ਵਧਾ ਦਿੱਤਾ ਹੈ | ਇਨ੍ਹਾਂ ਸ਼ੂਟਰਾਂ ਨੂੰ ਭਾਰੀ ਸੁਰੱਖਿਆ ਘੇਰੇ ‘ਚ ਅਦਾਲਤ ਲਿਆਂਦਾ ਗਿਆ | ਸਿਵਲ ਹਸਪਤਾਲ ‘ਚ ਮੈਡੀਕਲ ਚੈਕਅੱਪ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਪ੍ਰਿਆਵਰਤ ਫੌਜੀ ਨੇ ਪੁੱਛੱਗਿਛ ਦੌਰਾਨ ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਨੂੰ ਲੈ ਕੇ ਕਈ ਵੱਡੇ ਖ਼ੁਲਾਸੇ ਕੀਤੇ ਹਨ |

Exit mobile version