Site icon TheUnmute.com

ਸਿੱਧੂ ਮੂਸੇਵਾਲਾ ਕਤਲਕਾਂਡ: ਪ੍ਰਿਅਵਰਤ ਫੌਜੀ ਸਣੇ ਚਾਰ ਸ਼ੂਟਰਾਂ ਦੀ ਅੱਜ ਮਾਨਸਾ ਅਦਾਲਤ ‘ਚ ਪੇਸ਼ੀ

Sidhu Moosewala

ਚੰਡੀਗੜ੍ਹ 13 ਜੁਲਾਈ 2022: ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਚਾਰ ਸ਼ੂਟਰਾਂ ਪ੍ਰਿਆਵਰਤ ਫੌਜੀ, ਮੁੱਖ ਸ਼ੂਟਰ ਕਸ਼ਿਸ਼, ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ, ਪੁਲਿਸ ਵਲੋਂ ਅੱਜ ਇਨ੍ਹਾਂ ਸ਼ੂਟਰਾਂ ਨੂੰ ਮਾਨਸਾ ਅਦਾਲਤ ‘ਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਦੀ ਮੰਗ ਸਕਦੀ ਹੈ |

ਪੁਲਿਸ ਦੇ ਮੁਤਾਬਕ ਪ੍ਰਿਆਵਰਤ ਫੌਜੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਰੀ ਪਲਾਨਿੰਗ ਰਚੀ ਸੀ। ਪ੍ਰਿਆਵਰਤਾ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਸੀ। ਕਤਲ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਵੀ ਇਹ ਸ਼ਾਮਲ ਹੈ।

ਜਿਕਰਯੋਗ ਹੈ ਕਿ ਦੇ ਮਾਨਸਾ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨਿਆਂ ਤੋਂ ਰਚੀ ਜਾ ਰਹੀ ਸੀ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪਿਛਲੇ 24 ਘੰਟਿਆਂ ਵਿੱਚ ਕੀ ਵਾਪਰਿਆ ਸੀ, ਇਸ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪ੍ਰਿਆਵਰਤ ਫੌਜੀ ਨੇ ਪੁੱਛਗਿੱਛ ਦੌਰਾਨ ਘਟਨਾ ਦੀ ਸਾਰੀ ਕਹਾਣੀ ਪੁਲਸ ਨੂੰ ਦੱਸੀ। ਇਹ ਸਾਰੀ ਕਹਾਣੀ ਦਿੱਲੀ ਪੁਲਿਸ ਨੂੰ ਕੈਮਰੇ ‘ਤੇ ਦੱਸੀ ਹੈ।

Exit mobile version