Site icon TheUnmute.com

ਸ਼੍ਰੀਮਦ ਭਾਗਵਤ ਗੀਤਾ ‘ਚ ਜੀਵਨ ਦੇ ਹਰ ਸਵਾਲ ਦਾ ਹੱਲ ਹੈ: ਅਨਿਲ ਵਿਜ

Shrimad Bhagwat Gita

ਚੰਡੀਗੜ੍ਹ, 30 ਦਸੰਬਰ 2024: ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਗੀਤਾ (Shrimad Bhagwat Gita) ਸਾਡਾ ਅਨਮੋਲ ਗ੍ਰੰਥ ਹੈ, ਜੋ ਸਾਨੂੰ ਦੱਸਦਾ ਹੈ ਕਿ ਜੀਵਨ ਦੇ ਕਿਸੇ ਵੀ ਪੜਾਅ ‘ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਕਿਹਾ ਕਿ ਹਰ ਸਥਿਤੀ ਦਾ ਹੱਲ ਇਸ ਦੇ ਅਧਿਆਵਾਂ ਅਤੇ ਤੁਕਾਂ ‘ਚ ਵਿਸਥਾਰ ਨਾਲ ਦੱਸਿਆ ਗਿਆ ਹੈ। ਗੀਤਾ ਦੇ ਗਿਆਨ ਨੂੰ ਜੀਵਨ ‘ਚ ਲਾਗੂ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੀਤਾ ਮੁਕਤੀ ਦਾ ਮਾਰਗ ਦਰਸਾਉਂਦੀ ਹੈ ਅਤੇ ਸਵਾਮੀ ਗਿਆਨ ਆਨੰਦ ਮਹਾਰਾਜ ਇਸ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ‘ਚ ਸ਼ਲਾਘਾਯੋਗ ਭੂਮਿਕਾ ਨਿਭਾਅ ਰਹੇ ਹਨ।

ਅਨਿਲ ਵਿਜ ਪੰਜ ਰੋਜ਼ਾ ਬ੍ਰਹਮ ਗੀਤਾ ਸਤਿਸੰਗ (Shrimad Bhagwat Gita) ਦੇ ਤੀਜੇ ਦਿਨ ਅੰਬਾਲਾ ਵਿਖੇ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਡਾ. ਕ੍ਰਿਸ਼ਨ ਮਿੱਢਾ ਨੇ ਨੌਜਵਾਨਾਂ ਨੂੰ ਗੀਤਾ ਦਾ ਅਧਿਐਨ ਕਰਨ ਅਤੇ ਇਸ ਨੂੰ ਆਪਣੇ ਜੀਵਨ ‘ਚ ਧਾਰਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗੀਤਾ ਨੂੰ ਭਗਵਾਨ ਕ੍ਰਿਸ਼ਨ ਦਾ ਮਾਨਵਤਾ ਲਈ ਵਿਲੱਖਣ ਤੋਹਫਾ ਦੱਸਿਆ।

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਸ਼ਰਧਾਲੂਆਂ ਨੂੰ ਕਰਮ, ਭਗਤੀ ਅਤੇ ਗਿਆਨ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਗੀਤਾ ਦਾ ਅਧਿਐਨ ਜੀਵਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਹੈ ਅਤੇ ਇਸ ਨਾਲ ਸੱਚੀ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ। ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਅਤੇ ਪਤਵੰਤੇ ਹਾਜ਼ਰ ਸਨ।

Read More: Haryana: ਹਰਿਆਣਾ ‘ਚ ਜਲਦ ਹੀ ਬਣਾਈਆਂ ਜਾਣਗੀਆਂ ਨਵੀਆਂ ਤਹਿਸੀਲਾਂ,ਸਬ-ਤਹਿਸੀਲਾਂ ਤੇ ਨਵੇਂ ਜ਼ਿਲ੍ਹੇ

Exit mobile version