July 8, 2024 12:11 am
ਸ਼੍ਰੇਅਸ ਅਈਅਰ ਨਿਊਜ਼ੀਲੈਂਡ ਖਿਲਾਫ਼ ਟੈਸਟ ਮੈਚ ਵਿਚ ਕਰਨਗੇ ਡੇਬਿਊ

ਸ਼੍ਰੇਅਸ ਅਈਅਰ ਨਿਊਜ਼ੀਲੈਂਡ ਖਿਲਾਫ਼ ਟੈਸਟ ਮੈਚ ਵਿਚ ਕਰਨਗੇ ਡੇਬਿਊ

ਚੰਡੀਗੜ੍ਹ 24 ਨਵੰਬਰ 2021: ਭਾਰਤ ਬਨਾਮ ਨਿਊਜ਼ੀਲੈਂਡ ਵਿਚ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਵਿਖੇ ਹੋਵੇਗਾ। ਇਸ ਮੈਚ ‘ਚ ਭਾਰਤੀ ਪਲੇਇੰਗ ਇਲੇਵਨ ‘ਚ ਸ਼੍ਰੇਅਸ ਅਈਅਰ ਨੂੰ ਮੌਕਾ ਦਿੱਤਾ ਗਿਆ ਹੈ | ਸ਼੍ਰੇਅਸ ਅਈਅਰ ਇਸ ਮੈਚ ਨਾਲ ਟੈਸਟ ਕ੍ਰਿਕਟ ਵਿੱਚ ਡੇਬਿਊ ਕਰਨ ਜਾ ਰਹੇ ਹਨ।ਇਸ ਗੱਲ ਦੀ ਜਾਣਕਾਰੀ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਭਾਰਤ ਦੇ ਕਪਤਾਨ ਅਜਿੰਕਯ ਰਹਾਨੇ ਨੇ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੇ ਨਾਲ ਕਈ ਪ੍ਰਮੁੱਖ ਖਿਡਾਰੀ ਇਸ ਸੀਰੀਜ ਦਾ ਹਿੱਸਾ ਨਹੀਂ ਹੋਣਗੇ।

ਬਹੁਤ ਸਾਰੇ ਖਿਡਾਰੀਆਂ ਵਿੱਚੋਂ ਸ਼੍ਰੇਅਸ ਅਈਅਰ ਨੂੰ ਕਾਨਪੁਰ ਟੈਸਟ ਮੈਚ ਲਈ ਚੁਣਿਆ ਗਿਆ ਹੈ | ਵਿਰਾਟ ਕੋਹਲੀ ਪਹਿਲੇ ਮੈਚ ਵਿੱਚ ਸ਼ਾਮਿਲ ਨਾ ਹੋਣ ਕਰਕੇ ਸ਼੍ਰੇਅਸ ਅਈਅਰ ਚੌਥੇ ਸਥਾਨ ਤੇ ਬੱਲੇਬਾਜ਼ੀ ਕਰ ਸਕਦੇ ਹਨ ।ਸ਼੍ਰੇਅਸ ਅਈਅਰ ਨੇ ਆਪਣੀ ਰਾਜ ਟੀਮ ਮੁੰਬਈ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੇਅਸ ਅਈਅਰ ਨੇ 81.54 ਦੀ ਸਟ੍ਰਾਈਕ ਰੇਟ ਬਰਕਰਾਰ ਰੱਖੀ ਰਵਾਇਤੀ ਫਾਰਮੈਟ ਵਿੱਚ ਵੀ ਉਨ੍ਹਾ ਦਾ ਸਟ੍ਰਾਈਕ ਰੇਟ 52.18 ਹੈ। ਇਸ ਲਈ ਇਹ ਦੇਖਣਾ ਹੋਵੇਗਾ ਕਿ ਖਿਡਾਈ ਚੰਗਾ ਪ੍ਰਦਰਸ਼ਨ ਜਾਰੀ ਰੱਖ ਪਾਉਣਗੇ | ਇਸਦੇ ਨਾਲ ਹੀ ਮੈਚ ਵਿੱਚ ਸਪਿਨਰ ਗੇਂਦਬਾਜ਼ਾਂ ਦਾ ਅਹਿਮ ਰੋਲ ਹੋਵੇਗਾ |