IPL 2022 ਮੇਗਾ ਨਿਲਾਮੀ

IPL 2022 ਮੇਗਾ ਨਿਲਾਮੀ ‘ਚ ਮਹਿੰਗੇ ਵਿਕੇ ਸ਼੍ਰੇਅਸ ਅਈਅਰ ਤੇ ਇਸ਼ਾਨ ਕਿਸ਼ਨ

ਚੰਡੀਗੜ੍ਹ 12 ਫਰਵਰੀ 2022: IPL 2022 ਲਈ ਬੈਂਗਲੁਰੂ ‘ਚ 2 ਦਿਨਾ ਮੇਗਾ ਨਿਲਾਮੀ ਚੱਲ ਰਹੀ ਹੈ । ਇਸ ਵਾਰ ਇਸ ਮੈਗਾ ਨਿਲਾਮੀ ਵਿਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਕੁੱਲ 590 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਣੀ ਹੈ । ਇਸ ਵਾਰ 1217 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ਵਿਚੋਂ 590 ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਨਿਲਾਮੀ ਲਈ ਰਜਿਸਟਰਡ 590 ਖਿਡਾਰੀਆਂ ਵਿਚੋਂ 228 ਕੈਪਡ, 355 ਅਨਕੈਪਡ ਅਤੇ 7 ਐਸੋਸੀਏਟ ਨੇਸ਼ਨਜ਼ ਦੇ ਹਨ। ਇਸ ਨਿਲਾਮੀ ਲਈ ਰਜਿਸਟਰਡ ਕੁੱਲ 590 ਖਿਡਾਰੀਆਂ ਵਿਚੋਂ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਨ।

15.25 ਕਰੋੜ ‘ਚ ਵਿਕੇ ਇਸ਼ਾਨ ਕਿਸ਼ਨ, ਮੁੰਬਈ ਇੰਡੀਅਨ ਨੇ ਖਰੀਦਿਆ |

12.25 ਕਰੋੜ ‘ਚ ਵਿਕੇ ਸ਼੍ਰੇਅਸ ਅਈਅਰ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।

9. 25 ਕਰੋੜ ‘ਚ ਵਿਕੇ ਕਾਗਿਸੋ ਰਬਾਦਾ, ਪੰਜਾਬ ਕਿੰਗਜ਼ ਨੇ ਖ਼ਰੀਦਿਆ।

8.25 ਕਰੋੜ ‘ਚ ਵਿਕੇ ਸ਼ਿਖਰ ਧਵਨ, ਪੰਜਾਬ ਕਿੰਗਜ਼ ਨੇ ਖ਼ਰੀਦਿਆ।

8 ਕਰੋੜ ‘ਚ ਵਿਕੇ ਟ੍ਰੇਂਟ ਬੋਲਟ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।

7.25 ਕਰੋੜ ‘ਚ ਵਿਕੇ ਪੈਟ ਕਮਿੰਸ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।

6.25 ਕਰੋੜ ‘ਚ ਵਿਕੇ ਮੁਹੰਮਦ ਸ਼ਮੀ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।

5 ਕਰੋੜ ‘ਚ ਵਿਕੇ R.ਅਸ਼ਵਿਨ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।

Scroll to Top