Site icon TheUnmute.com

ਅੰਮ੍ਰਿਤਸਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਦਿੱਲੀ ਪੁਲਿਸ ਦੇ ਅਧਿਕਾਰੀ ਨੂੰ ਲੱਗੀ ਗੋਲੀ

Delhi police

ਅੰਮ੍ਰਿਤਸਰ 21 ਜਨਵਰੀ 2023 : ਅੰਮ੍ਰਿਤਸਰ (Amritsar)  ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਮੁਕਾਬਲੇ ਦੌਰਾਨ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੂੰ ਗੋਲੀ ਹੈ, ਜ਼ਖਮੀ ਅਧਿਕਾਰੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿਚ ਜ਼ੇਰੇ ਇਲਾਜ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ ਡੇਢ ਵਜੇ ਦੋ ਨੌਜਵਾਨ ਇਕ ਢਾਬੇ ਉੱਤੇ ਖਾਣਾ ਖਾਣ ਪਹੁੰਚੇ, ਇਸ ਦੌਰਾਨ ਸ਼ੱਕ ਦੇ ਅਧਾਰ ‘ਤੇ ਦਿੱਲੀ ਪੁਲਿਸ ਦੇ 5 ਤੋਂ 6 ਅਧਿਕਾਰੀ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਆਏ ਤਾਂ ਇਨ੍ਹਾਂ ਨੌਜਵਾਨਾ ਨੇ ਗੋਲੀਆਂ ਚਲਾ ਦਿੱਤੀਆਂ | ਪੁਲਿਸ ਨੇ ਜਵਾਬੀ ਫਾਇਰ ਵੀ ਕੀਤਾ ਅਤੇ ਇਹਨਾਂ ਦੋਵੇਂ ਵਿਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ |

ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਦੇ ਖ਼ਿਲਾਫ਼ 6 ਤੋਂ 7 ਅਪਰਾਧਿਕ ਮਾਮਲੇ ਦਰਜ ਹਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਤੋਂ ਆਏ ਇਕ ਪੁਲਿਸ ਅਧਿਕਾਰੀ ਦੇ ਪੈਰ ‘ਤੇ ਗੋਲੀ ਲੱਗੀ ਹੈ | ਇਥੇ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਹੁਣ ਨਾਕੇਬੰਦੀਆਂ ਕਰ ਸ਼ੱਕੀ ਗੱਡੀ ਦੀਆਂ ਤਲਾਸ਼ੀਆਂ ਵੀ ਲਈਆਂ ਜਾ ਰਹੀਆਂ ਹਨ |ਅੰਮ੍ਰਿਤਸਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ |

Exit mobile version