Site icon TheUnmute.com

ਡੇਰਾ ਬਾਬਾ ਨਾਨਕ ਨੇੜੇ ਅਣਪਛਾਤਿਆ ਵਿਅਕਤੀਆਂ ਵੱਲੋਂ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ

Dera Baba Nanak

ਗੁਰਦਾਸਪੁਰ, 02 ਜਨਵਰੀ 2024 (ਗੁਰਪ੍ਰੀਤ ਚਾਵਲਾ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ (Dera Baba Nanak)  ਨੇੜੇ ਕਾਹਲਾਂਵਾਲੀ ਚੌਂਕ ਆਰਮੀ ਕੈਂਟ ਦੇ ਨਜ਼ਦੀਕ ਚਿੱਟੇ ਦਿਨ ਅੰਨੇ ਵਾਹ ਗੋਲੀਆਂ ਮਾਰ ਕੇ ਚਾਵਲਾ ਐਲੂਮੀਨੀਅਮ ਫੈਬਲੀਕੇਟਰ ਦੇ ਮਾਲਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਕਾਰਨ ਏਰੀਏ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਨਵੇਂ ਸਾਲ ਵਾਲੇ ਦਿਨ ਸੋਮਵਾਰ ਸ਼ਾਮ ਚਾਰ ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਦੇ ਅੱਡਾ ਕਾਹਲਾਂਵਾਲੀ ਚੌਕ ਜਿਸ ਦੇ ਬਿਲਕੁਲ ਨਜਦੀਕ ਹੀ ਆਰਮੀ ਕੈਂਟ ਲੱਗਦਾ ਹੈ, ਉੱਥੇ ਚਾਵਲਾ ਐਲੀਮੀਨੀਅਮ ਫੈਬਲੀਕੇਟਰ ਦੇ ਮਾਲਕ ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੌੜੀਆਂ ਕਲਾਂ ਆਪਣੀ ਦੁਕਾਨ ਤੇ ਬੈਠਾ ਸੀ ਕਿ ਇਸ ਦੌਰਾਨ ਕੁਝ ਅਣਪਛਾਤਿਆਂ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਹਰਦੀਪ ਸਿੰਘ (35)ਪੁੱਤਰ ਪ੍ਰੀਤਮ ਸਿੰਘ ਵਾਸੀ ਜੌੜੀਆਂ ਕਲਾਂ ਦਾ ਕਤਲ ਕਰ ਦਿੱਤਾ |

ਮ੍ਰਿਤਕ ਦੋ ਬੱਚਿਆਂ ਦਾ ਬਾਪ ਸੀ, ਇਸ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ (Dera Baba Nanak)  ਤੇ ਐਸਐਚਓ ਬਿਕਰਮ ਸਿੰਘ ਅਤੇ ਪੁਲਿਸ ਜਿਲਾ ਬਟਾਲਾ ਦੇ ਐਸਪੀ ਗੁਰਪ੍ਰੀਤ ਸਿੰਘ, ਡੀਐਸਪੀ ਵਰਿੰਦਰ ਸਿੰਘ ਅਤੇ ਸੀਆਈਏ ਸਟਾਫ ਦੇ ਇਨਚਾਰਜ ਦਲਜੀਤ ਸਿੰਘ ਪੱਡਾ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਵਰਿੰਦਰ ਸਿੰਘ ਸਿੰਘ ਨੇ ਕਿਹਾ ਕਿ ਪੁਲਿਸ ਵੱਲੋ ਮੌਕੇ ਤੇ ਹਾਜ਼ਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

Exit mobile version