TheUnmute.com

ਪੱਤਰਕਾਰ ਚਮਕੌਰ ਸਿੰਘ ਮੋਤੀ ਫਾਰਮ ਨੂੰ ਸਦਮਾ, ਕੈਨੇਡਾ ਸੜਕ ਹਾਦਸੇ ‘ਚ ਭਾਣਜੀ ਦੀ ਮੌ.ਤ

ਸਮਾਣਾ, 29 ਜੁਲਾਈ 2024: ਕੈਨੇਡਾ (Canada) ਦੇ ਮਾਉਟਨ ਸ਼ਹਿਰ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਜਾਨ ਚਲੀ ਗਈ | ਇਸ ਹਾਦਸੇ ‘ਚ 2 ਸਕੇ ਭੈਣ-ਭਰਾ ਪਿੰਡ ਮਲੋਦ ਜ਼ਿਲ੍ਹਾ ਮਲੇਰਕੋਟਲਾ ਦੇ ਦੱਸੇ ਜਾ ਰਹੇ ਹਨ | ਇਸ ਹਾਦਸੇ ‘ਚ ਮ੍ਰਿਤਕ ਹਰਮਲ ਸੋਮਲ (ਉਮਰ 23 ਸਾਲ) ,ਨਵਜੋਤ ਸੋਮਲ (ਉਮਰ 19 ਸਾਲ) ਹੈ। ਇਨ੍ਹਾਂ ‘ਚ ਇੱਕ ਲੜਕੀ ਰਸ਼ਮਦੀਪ ਕੌਰ (23 ਸਾਲ) ਸਪੁੱਤਰੀ ਮਾਸਟਰ ਭੁਪਿੰਦਰ ਸਿੰਘ ਦਰਦੀ ਕਲੋਨੀ ਸਮਾਣਾ ਦੀ ਰਹਿਣ ਵਾਲੀ ਹੈ ਹੈ, ਜੋ ਕਿ ਸੀਨੀਅਰ ਪੱਤਰਕਾਰ ਅਤੇ ਜਰਨਲਿਸਟ ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਚਮਕੌਰ ਸਿੰਘ ਮੋਤੀਫਾਰਮ ਦੀ ਭਾਣਜੀ ਹੈ।

Canada

ਜਾਣਕਾਰੀ ਅਨੁਸਾਰ ਇਹ ਤਿੰਨੇ ਵਿਦਿਆਰਥੀ ਮਾਊਂਟਨ ਸ਼ਹਿਰ ਵਿਖੇ ਅਪਣੀ ਪੀਆਰ ਦੀ ਫਾਈਲ ਲਗਾਉਣ ਤੋਂ ਬਾਅਦ ਟੈਕਸੀ ਰਾਹੀਂ ਵਾਪਸ ਪਰਤ ਰਹੇ ਸਨ, ਪਰ ਅਚਾਨਕ ਗੱਡੀ ਦਾ ਅਗਲਾ ਟਾਇਰ ਫ਼ਟਣ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ | ਜਿਸ ਵਿੱਚ 3 ਵਿਦਿਆਰਥੀਆਂ ਦੀ ਜਾਨ ਚਲੀ ਗਈ | ਇਸ ਦੌਰਾਨ ਟੈਕਸੀ ਡਰਾਈਵਰ ਗੱਡੀ ‘ਚੋਂ ਕੁੱਦ ਜਾਣ ਕਾਰਨ ਬਚ ਗਿਆ। ਇਸ ਹਾਦਸੇ ਕਾਰਨ ਸ਼ਹਿਰ ‘ਚ ਸੋਗ ਦੀ ਲਹਿਰ ਹੈ।

Exit mobile version