July 2, 2024 8:07 pm
Dera Baba Nanak

ਭਾਜਪਾ ਦੀ ਨਵੀਂ ਸੰਸਦੀ ਬੋਰਡ ਅਤੇ ਚੋਣ ਕਮੇਟੀ ‘ਚੋਂ ਸ਼ਿਵਰਾਜ ਚੌਹਾਨ ਤੇ ਨਿਤਿਨ ਗਡਕਰੀ ਬਾਹਰ

ਚੰਡੀਗੜ੍ਹ 17 ਅਗਸਤ 2022: ਭਾਜਪਾ (BJP) ਨੇ ਬੁੱਧਵਾਰ ਨੂੰ ਨਵੀਂ ਸੰਸਦੀ ਬੋਰਡ ਅਤੇ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkar) ਨੂੰ 11 ਮੈਂਬਰੀ ਸੰਸਦੀ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਿਵਰਾਜ ਸਿੰਘ ਚੌਹਾਨ (Shivraj Singh Chouhan) ਨੂੰ 2013 ਵਿੱਚ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਸਰਬਾਨੰਦ ਸੋਨੋਵਾਲ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸੱਤਿਆਨਾਰਾਇਣ ਜਟਿਆ ਅਤੇ ਪਾਰਟੀ ਸਕੱਤਰ ਬੀ.ਐਲ ਸੰਤੋਸ਼ ਨੂੰ ਨਵੇਂ ਸੰਸਦੀ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ । ਸੰਸਦੀ ਬੋਰਡ ਅਤੇ ਚੋਣ ਕਮੇਟੀ ਵਿੱਚ ਇੱਕ ਵੀ ਮੁੱਖ ਮੰਤਰੀ ਨੂੰ ਥਾਂ ਨਹੀਂ ਮਿਲੀ ਹੈ।

ਇਸ ਦੇ ਨਾਲ ਹੀ ਭਾਜਪਾ (BJP) ਨੇ 15 ਮੈਂਬਰੀ ਕੇਂਦਰੀ ਚੋਣ ਕਮੇਟੀ ਦਾ ਗਠਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਟਿਆ , ਭੂਪੇਂਦਰ ਯਾਦਵ, ਦੇਵੇਂਦਰ ਫੜਨਵੀਸ, ਓਮ ਮਾਥੁਰ, ਬੀ.ਐਲ ਸੰਤੋਸ਼ ਅਤੇ ਵਨਾਥੀ ਸ੍ਰੀਨਿਵਾਸ ਨੂੰ ਜਗ੍ਹਾ ਦਿੱਤੀ ਗਈ ਹੈ।